‘ਦ ਖ਼ਾਲਸ ਬਿਊਰੋ- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਿਵਲ ਸੇਵਾਵਾਂ ਦੇ ਨਿਯਮਾਂ ਦੇ ਸੰਬੰਧਿਤ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਜੇ ਹਰਿਆਣਾ ਨੇ ਆਪਣੇ ਸਿਵਲ ਸਰਵਿਸਸ ਦੇ ਨਿਯਮਾਂ ਨੂੰ ਬਦਲਕੇ CSAT ਇਮਤਿਹਾਨ ਨੂੰ ਕੁਆਲੀਫਾਇੰਗ ਕਰ ਦਿੱਤਾ ਹੈ ਅਤੇ ਪੰਜਾਬ ਪਬਲਿਕ ਸਰਵਿਸ ਕਮੀਸ਼ਨ (PPSC) ਵੀ ਚਾਹੁੰਦਾ ਹੈ ਕਿ PCS ਨਿਯਮਾਂ ਵਿੱਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ ਤਾਂ ਤੁਹਾਨੂੰ ਵੀ ਹਜ਼ਾਰਾਂ ਉਮੀਦਵਾਰਾਂ ਦੀ ਜਾਇਜ਼ ਮੰਗ ਨੂੰ ਮੰਨ ਲੈਣਾ ਚਾਹੀਦਾ ਹੈ।
ਹਰਿਆਣਾ ਨੇ ਆਪਣੇ ਸਿਵਲ ਸਰਵਿਸਸ ਦੇ ਨਿਯਮਾਂ ਵਿੱਚ ਸੋਧ ਕਰਕੇ CSAT ਇਮਤਿਹਾਨ ਨੂੰ ਕੁਆਲੀਫਾਇੰਗ ਕਰ ਦਿੱਤਾ ਹੈ। ਇਸ ਵਿੱਚ ਪ੍ਰੀਲਿਮਨਰੀ ਪੇਪਰ ਵਿੱਚ 100 ਅੰਕ ਦੇ ਦੋ ਪੇਪਰ ਹੋਣਗੇ। ਦੋਵੇਂ ਪੇਪਰ ਅੰਗਰੇਜੀ ਅਤੇ ਹਿੰਦੀ ਵਿੱਚ ਛਾਪੇ ਜਾਣਗੇ। ਪ੍ਰੀਲਿਮਨਰੀ ਪੇਪਰ ਦਾ ਨਤੀਜਾ ਸਿਰਫ਼ ਪੇਪਰ-1 ਵਿੱਚ ਹਾਸਿਲ ਕੀਤੇ ਗਏ ਅੰਕਾਂ ‘ਤੇ ਆਧਾਰਿਤ ਹੋਵੇਗਾ।
ਪੰਜਾਬ ਪਬਲਿਕ ਸਰਵਿਸ ਕਮੀਸ਼ਨ ਨੇ ਵੀ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ CSAT ਸਿਰਫ਼ ਸਿਵਲ ਸੇਵਾਵਾਂ ਲਈ ਯੋਗਤਾਪੂਰਵਕ ਪ੍ਰੀਖਿਆ ਹੋਵੇ।