India

RBL ਬੈਂਕ ਨੇ ਗ੍ਰਾਹਕਾ ਨੂੰ ਦਿੱਤੀ ਵੱਡੀ ਰਾਹਤ, 1 ਅਗਸਤ ਤੋਂ ਵਿਆਜ ਦਰਾਂ ਸਬੰਧੀ ਨਵੇਂ ਨਿਯਮ ਹੋਣਗੇ ਲਾਗੂ

‘ਦ ਖ਼ਾਲਸ ਬਿਊਰੋ :- ਭਾਰਤ ਦੇ ਨਿੱਜੀ ਖੇਤਰ ਨਾਲ ਸਬੰਧਤ ਵੱਡੇ ਬੈਂਕ RBL, ਜਿਸ ਨੂੰ ਰਤਨਾਕਰ ਬੈਂਕ ਵੀ ਕਿਹਾ ਜਾਂਦਾ ਹੈ ਨੇ ਅੱਜ 23 ਜੁਲਾਈ ਨੂੰ ਆਪਣੇ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਵਿਆਜ ਦਰਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਇਸ ਸਾਰੇ ਕਾਰਜਕਾਲ ਲਈ ਕਰਜ਼ਿਆਂ ‘ਤੇ ਵਿਆਜ ਦਰਾਂ ‘ਚ 0.10 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ ਅਤੇ ਨਾਲ ਹੀ ਨਵੇਂ ਰੇਟ 22 ਜੁਲਾਈ ਤੋਂ ਹੀ ਲਾਗੂ ਹੋ ਚੁੱਕੇ ਹਨ।

22 ਮਈ ਨੂੰ ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਰੈਪੋ ਰੇਟ ਨੂੰ 0.40 ਫੀਸਦੀ ਘਟਾ ਕੇ 4 ਫੀਸਦੀ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ, ਪੰਜਾਬ ਨੈਸ਼ਨਲ ਬੈਂਕ (PNB), ਬੈਂਕ ਆਫ਼ ਇੰਡੀਆ (BOI) ਤੇ ਯੂਕੋ ਬੈਂਕ (UKO BANK) ਪਹਿਲਾਂ ਹੀ ਰਿਪੋ ਤੇ MCLR ਨਾਲ ਸਬੰਧਤ ਆਪਣੀਆਂ ਲੋਨ ਦੀਆਂ ਦਰਾਂ ਘਟਾ ਚੁੱਕੇ ਹਨ।

RBL ਸੇਵਿੰਗਜ਼ ਅਕਾਉਂਟ ਦੇ ਨਿਯਮ 1 ਅਗਸਤ ਤੋਂ ਬਦਲ ਜਾਣਗੇ

RBI ਬੈਂਕ ਨੇ ਹਾਲ ਹੀ ‘ਚ ਸੇਵਿੰਗਜ਼ ਅਕਾਉਂਟ ‘ਤੇ ਲਗਾਈਆਂ ਵਿਆਜ ਦਰਾਂ ‘ਚ ਤਬਦੀਲੀ ਕੀਤੀ ਹੈ। ਨਵੀਂਆਂ ਦਰਾਂ 1 ਅਗਸਤ ਤੋਂ ਲਾਗੂ ਹੋਣ ਜਾਣਗੀਆਂ। ਬੈਂਕ ਵੱਲੋਂ ਬਣਾਏ ਇਸ ਨਿਯਮ ਮੁਤਾਬਿਕ ਹੁਣ ਤੁਹਾਨੂੰ 1 ਲੱਖ ਰੁਪਏ ਤੱਕ ਦੇ ਸੇਵਿੰਗ ਅਕਾਉਂਟ ‘ਤੇ ਸਾਲਾਨਾ 4.75 ਫੀਸਦੀ ਵਿਆਜ ਮਿਲੇਗਾ ਤੇ ਇਸ ਦੇ ਨਾਲ ਹੀ 1-10 ਲੱਖ ਰੁਪਏ ਤੱਕ ਨੂੰ ਜਮ੍ਹਾਂ ਰਾਸ਼ੀ ‘ਤੇ 6 ਫੀਸਦੀ ਤੇ 10 ਲੱਖ ਰੁਪਏ ਤੋਂ 5 ਕਰੋੜ ਰੁਪਏ ਦੇ ਜਮ੍ਹਾ ‘ਤੇ 6.75 ਫੀਸਦੀ ਵਿਆਜ ਦਿੱਤੀ ਜਾਵੇਗੀ।

RBL ਬੈਂਕ ਨੇ ਹੋਰ ਖਰਚਿਆਂ ‘ਚ ਵੀ ਤਬਦੀਲੀ ਕੀਤੀ, ਜਿਵੇਂ ਕਿ ਡੈਬਿਟ ਕਾਰਡ ਗੁੰਮ ਜਾਂ ਖਰਾਬ ਹੋ ਜਾਣ ‘ਤੇ 200 ਰੁਪਏ ਦਾ ਭੁਗਤਾਨ ਕਰਨਾ ਪਏਗਾ ਅਤੇ ਉਸੇ ਵੇਲੇ ਤੁਹਾਨੂੰ ਟਾਈਟਨੀਅਮ ਡੈਬਿਟ ਕਾਰਡ ਲਈ 250 ਰੁਪਏ ਸਾਲਾਨਾ ਦਾ ਭੁਗਤਾਨ ਕਰਨਾ ਪਏਗਾ। ਇਸ ਦੇ ਨਾਲ ਹੀ ਗਾਹਕ ਹੁਣ ਮਹੀਨੇ ‘ਚ 5 ਵਾਰ ATM ਤੋਂ ਮੁਫ਼ਤ ‘ਚ ਨਕਦ ਕੱਢਵਾ ਸਕਦੇ ਹਨ।

ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਵੀ MCLR ਦੇ ਤਹਿਤ ਕਰਜ਼ੇ ਦੀ ਮੁੱਢਲੀ ਵਿਆਜ ਦਰ ਘਟਾ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਘਰੇਲੂ ਲੋਨ ਲੈਣਾ ਸਸਤਾ ਹੋ ਗਿਆ ਹੈ।

 

 

 

Comments are closed.