‘ਦ ਖ਼ਾਲਸ ਬਿਊਰੋ :- ਜੰਮੂ ਕਸ਼ਮੀਰ ਨਾਲ ਜੁੜੇ ਤਿੰਨ ਫੋਟੋ ਪੱਤਰਕਾਰਾਂ ਨੇ ‘ਫੀਚਰ ਫੋਟੋਗ੍ਰਾਫੀ’ ਵਰਗ ਵਿਚ ਵੱਕਾਰੀ ਪੁਲਿਟਜ਼ਰ ਸਨਮਾਨ (2020) ਹਾਸਲ ਕੀਤਾ ਹੈ। ਇਨ੍ਹਾਂ ਵੱਲੋਂ ਖਿੱਚੀਆਂ ਤਸਵੀਰਾਂ ਧਾਰਾ 370 ਹਟਾਉਣ ਤੋਂ ਬਾਅਦ ਵਾਦੀ ਵਿੱਚ ਰਹੇ ‘ਸ਼ੱਟਡਾਊਨ’ ਨਾਲ ਸਬੰਧਤ ਹਨ। ਮੁਖ਼ਤਾਰ ਖ਼ਾਨ, ਯਾਸੀਨ ਡਾਰ ਤੇ ਚੰਨੀ ਆਨੰਦ ਐਸੋਸੀਏਟਡ ਪ੍ਰੈੱਸ (ਏਪੀ) ਲਈ ਕੰਮ ਕਰ ਰਹੇ ਹਨ। ਪੁਰਸਕਾਰ ਦਾ ਐਲਾਨ ਹੋਣ ਤੋਂ ਬਾਅਦ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਨੇ ਇਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਪੱਤਰਕਾਰਾਂ ਲਈ ਸਮਾਂ ਬਹੁਤ ਔਖਾ ਰਿਹਾ ਹੈ, ਪਿਛਲੇ ਤਿੰਨ ਦਹਾਕਿਆਂ ਦੌਰਾਨ ਹਾਲਾਤ ਸੁਖਾਵੇਂ ਨਹੀਂ ਹਨ। ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜ਼ਾ ਮੁਫ਼ਤੀ ਨੇ ਵੀ ਤਿੰਨਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਟੀ ਦੇ ਪੱਤਰਕਾਰ ਵਿਦੇਸ਼ਾਂ ਵਿੱਚ ਸਨਮਾਨ ਹਾਸਲ ਕਰ ਰਹੇ ਹਨ ਤੇ ਘਰ ’ਚ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਪੱਤਰਕਾਰ ਭਾਈਚਾਰੇ ਨੇ ਵੀ ਜੰਮੂ ਕਸ਼ਮੀਰ ਖੇਤਰ ਵਿਚੋਂ ਪਹਿਲੀ ਵਾਰ ਇਹ ਸਨਮਾਨ ਹਾਸਲ ਕਰਨ ਵਾਲੇ ਖ਼ਾਨ, ਦਾਰ ਤੇ ਆਨੰਦ ਦੇ ਕੰਮ ਦੀ ਤਾਰੀਫ਼ ਕੀਤੀ ਹੈ।
India
ਔਖੇ ਦਿਨਾਂ ਦੀ ਤਸਵੀਰ ਦੁਨੀਆਂ ਮੂਹਰੇ ਰੱਖਣ ਵਾਲੇ ਕਸ਼ਮੀਰ ਦੇ ਤਿੰਨ ਫੋਟੋ ਪੱਤਰਕਾਰਾਂ ਨੂੰ ਮਿਲਿਆ ਵੱਕਾਰੀ ਪੁਰਸਕਾਰ
- May 6, 2020