The Khalas Tv Blog India ਆਉਣ ਵਾਲੇ 48 ਘੰਟਿਆਂ ‘ਚ ਹੋ ਸਕਦੀ ਹੈ ਭਾਰੀ ਵਰਖਾ
India Punjab

ਆਉਣ ਵਾਲੇ 48 ਘੰਟਿਆਂ ‘ਚ ਹੋ ਸਕਦੀ ਹੈ ਭਾਰੀ ਵਰਖਾ

‘ਦ ਖ਼ਾਲਸ ਬਿਊਰੋ:- ਭਾਰਤ ਵਿੱਚ ਕਈ ਥਾਵਾਂ ‘ਤੇ ਇਸ ਸਾਲ ਮੌਨਸੂਨ ਜਲਦ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਰਤੀ ਮੌਸਮ ਵਿਭਾਗ ਦੇ ਮੁਤਾਬਿਕ ਦੱਖਣ-ਪੱਛਮੀ ਮੌਨਸੂਨ ਪਹਾੜੀ ਰਾਜ ਉਤਰਾਖੰਡ ਵਿੱਚ ਪਹੁੰਚ ਗਿਆ ਹੈ ਅਤੇ ਇਸ ਦੇ ਅਗਲੇ 48 ਘੰਟਿਆਂ ਵਿੱਚ ਹਰਿਆਣਾ, ਪੰਜਾਬ, ਦਿੱਲੀ ਅਤੇ ਚੰਡੀਗੜ੍ਹ ਪਹੁੰਚਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਅੰਦਾਜਾ ਲਗਾਇਆ ਕਿ ਅਗਲੇ 48 ਘੰਟਿਆਂ ਦੌਰਾਨ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਸਮੁੱਚੇ ਪੱਛਮੀ ਹਿਮਾਲਿਆਈ ਖੇਤਰ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਇਸ ਮੌਨਸੂਨ ਦੇ ਪਹੁੰਚਣ ਦੀ ਸੰਭਾਵਨਾ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਮੌਨਸੂਨ ਵਿੱਚ ਜਿਆਦਾ ਮੀਂਹ ਪਵੇਗਾ।

ਪੰਜਾਬ ਵਿੱਚ ਝੌਨੇ ਦੀ ਲੁਆਈ ਤੋਂ ਬਾਅਦ ਹੁਣ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਇਹਨਾਂ ਮੌਨਸੂਨਾਂ ਦਾ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਨਾਲ ਹੀ ਗਰਮੀ ਤੋਂ ਕਾਫੀ ਰਾਹਤ ਵੀ ਮਿਲੇਗੀ।

Exit mobile version