‘ਦ ਖ਼ਾਲਸ ਬਿਊਰੋ :- ਕੈਪਟਨ ਸਰਕਾਰ ਨੇ ਅੱਜ ਰਾਜ ਵਿੱਚ ਲਾਕਡਾਊਨ ਦੀਆਂ ਹੋਰ ਰਿਆਇਤਾਂ ਦਾ ਐਲਾਨ ਕਰਦਿਆਂ ਸੂਬੇ ਵਿੱਚ ਰੈਸਟੋਰੈਂਟਾਂ, ਹੋਟਲਾਂ, ਬਾਰਜ਼ ਤੇ ਹੋਰ ਸਮਾਜਿਕ ਸਮਾਗਮਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।

 

ਇਨ੍ਹਾਂ ਨਵੀਆਂ ਹਦਾਇਤਾਂ ਮੁਤਾਬਿਕ ਹੁਣ ਰੈਸਟੋਰੈਂਟਾਂ ਵਿੱਚ ਰਾਤ 8 ਵਜੇ ਤੱਕ ਡਾਈਨਿੰਗ ਸੁਵਿਧਾ ਦਿੱਤੀ ਜਾ ਸਕੇਗੀ, ਪਰ ਕਿਸੇ ਵੀ ਰੈਸਟੋਰੈਂਟ ਦੀ ਬੈਠਕ ਵਿੱਚ 50 ਫੀਸਦੀ ਲੋਕ ਹੀ ਇੱਕ ਸਮੇਂ ਖ਼ਾਣਾ ਖਾ ਸਕਣਗੇ ਜਾਂ ਫਿਰ ਵੱਧ ਤੋਂ ਵੱਧ 50 ਵਿਅਕਤੀ ਹੀ ਰੈਸਟੋਰੈਂਟ ਵਿੱਚ ਹੋਣਗੇ। ਹੋਟਲਾਂ ਦੇ ਰੈਸਟੋਰੈਂਟਾਂ ਵਿੱਚ ਵੀ ਹੋਟਲ ਵਿੱਚ ਠਹਿਰੇ ਗਾਹਕ ਜਾਂ ਫਿਰ ਉਂਝ ਆਏ ਵਿਅਕਤੀ 8 ਵਜੇ ਤੱਕ ਹੀ ਖ਼ਾਣਾ ਖਾ ਸਕਣਗੇ।

 

ਬਾਰਜ਼ ਅਜੇ ਬੰਦ ਹੀ ਰਹਿਣਗੇ

ਵਿਆਹਾਂ ਤੇ ਹੋਰ ਸਮਾਜਿਕ ਸਮਾਗਮਾਂ ਲਈ ਓਪਨ ਏਅਰ ਜਾਂ ਬੈਂਕੁਇਟ ਹਾਲ ਵਿੱਚ ਸਮਾਗਮਾਂ ਦੀ ਮਨਜੂਰੀ ਸ਼ਰਤਾਂ ਤਹਿਤ ਦਿੱਤੀ ਗਈ ਹੈ ਤੇ 50 ਤੋਂ ਜ਼ਿਆਦਾ ਮਹਿਮਾਨ ਇਕੱਠੇ ਨਹੀਂ ਕੀਤੇ ਜਾ ਸਕਣਗੇ।