‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅਮਰੀਕੀ ਫੌਜ ਨੇ ਵੱਡੀ ਕਾਰਵਾਈ ਕਰਦਿਆਂ ਕੋਰੋਨਾ ਦਾ ਟੀਕਾ ਨਾ ਲਗਵਾਉਣ ਵਾਲੇ ਅਪਣੇ 27 ਕਰਮਚਾਰੀਆਂ ਨੂੰ ਕੱਢ ਦਿੱਤਾ ਹੈ।ਪੈਂਟਾਗਨ ਨੇ ਅਗਸਤ ਵਿਚ ਹੀ ਸਾਰਿਆਂ ਦੇ ਲਈ ਵੈਕਸੀਨ ਨੂੰ ਜ਼ਰੂਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਜ਼ਿਆਦਾਤਰ ਸੈਨਿਕਾਂ ਨੇ ਘੱਟ ਤੋਂ ਘੱਟ ਵੈਕਸੀਨ ਦੀ ਇੱਕ ਡੋਜ਼ ਲਗਵਾ ਲਈ। ਹਵਾਈ ਫੌਜ ਦੀ ਤਰਜ਼ਮਾਨ ਐਨ ਸਟੀਫਾਨੈਕ ਨੇ ਕਿਹਾ ਕਿ ਇਨ੍ਹਾਂ ਸੈਨਿਕਾਂ ਨੂੰ ਇੱਕ ਮੌਕਾ ਵੀ ਦਿੱਤਾ ਗਿਆ ਕਿ ਉਹ ਵੈਕਸੀਨ ਲੈਣ ਤੋਂ ਇਨਕਾਰ ਕਰਨ ਦੀ ਵਜ੍ਹਾ ਦੱਸ ਦੇਣ। ਕਰੀਬ 97 ਫੀਸਦੀ ਹਵਾਈ ਫੌਜ ਦੇ ਸੈਨਿਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਵੈਕਸੀਨ ਲਗਾਈ ਜਾ ਚੁੱਕੀ ਹੈ। ਦੱਸ ਦੇਈਏ ਕਿ ਅਮਰੀਕੀ ਹਵਾਈ ਫੌਜ ਅਤੇ ਥਲ ਸੈਨਾ ਵਿਚ ਕਰੀਬ 3,26,000 ਸੈਨਿਕ ਹਨ।
ਸੋਮਵਾਰ ਤੱਕ ਅਮਰੀਕਾ ਵਿਚ ਕੋਰੋਨਾ ਵੈਕਸੀਨ ਦੀ 485, 359, 746 ਡੋਜ਼ ਲਗਾਈ ਗਈ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਪ੍ਰਿਵੈਂਸ਼ਨ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਦੱਸਿਆ ਕਿ ਦੇਸ਼ ਵਿਚ 239, 274,656 ਲੋਕਾਂ ਨੇ ਵੈਕਸੀਨ ਦੀ ਇੱਕ ਡੋਜ਼ ਅਤੇ 202,246,698 ਲੋਕਾਂ ਨੇ ਦੋਵੇਂ ਡੋਜ਼ ਲੈ ਲਈ ਹੈ। ਸੀਡੀਸੀ ਦੀ ਟੈਲੀ ਵਿਚ ਮਾਡਰਨਾ ਫਾਈਜ਼ਰ/ਬਾਯੋਐਨਟੈਕ ਦੀ ਦੋ ਖੁਰਾਕ ਵਾਲੀ ਜੌਨਸਨ ਐਂਡ ਜੌਨਸਨ ਦੀ ਇੱਕ ਖੁਰਾਕ ਵਾਲੀ ਵੈਕਸੀਨ ਸ਼ਾਮਲ ਕੀਤੀ ਗਈ ਹੈ।