India

ਕਾਨਪੁਰ ’ਚ ਵੱਡਾ ਸੜਕੀ ਹਾਦਸਾ, 2 ਨੌਜਵਾਨ ਜ਼ਿੰਦਾ ਸੜੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸ਼ਿਵਰਾਜਪੁਰ ਦੇ ਭੋਸਾਨਾ ਨਹਿਰ ਪੁਲ ਨੇੜੇ ਸੋਮਵਾਰ ਨੂੰ ਦੇਰ ਸ਼ਾਮ ਵੱਡਾ ਹਾਦਸਾ ਵਾਪਰ ਗਿਆ। ਆਹਮੋ-ਸਾਹਮਣੀ ਟਰੈਕਟਰ ਤੇ ਮੋਟਰਸਾਈਕਲ ਦੀ ਟੱਕਰ ’ਚ 2 ਨੌਜਵਾਨਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਜਦਕਿ ਇਕ ਜ਼ਖਮੀ ਹੋ ਗਿਆ। ਦੋਵੇਂ ਨੌਜਵਾਨ ਪਰਿਵਾਰ ’ਚ ਕਿਸੇ ਸਮਾਗਮ ’ਚ ਸ਼ਾਮਿਲ ਹੋਣ ਲਈ ਸ਼ਿਵਰਾਜਪੁਰ ਤੋਂ ਘਰ ਵਾਪਸ ਪਰਤ ਰਹੇ ਸਨ। ਹਾਦਸੇ ਦੀ ਖ਼ਬਰ ਮਿਲਦੇ ਹੀ ਪਰਿਵਾਰ ਦੇ ਮੈਂਬਰਾਂ ’ਚ ਭੱਜ-ਦੌੜ ਪੈ ਗਈ।

ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰ ਰਾਤ 8 ਵਜੇ ਤਕ ਲਾਸ਼ਾਂ ਨੂੰ ਚੁੱਕਣ ਦੇ ਰਹੇ ਸਨ। ਚੌਬੇਪੁਰ ਥਾਣਾ ਖੇਤਰ ਦੇ ਭੋਸਾਨਾ ਪਿੰਡ ਦੇ ਮਾਜਰਾ ਵਾਸੀ ਬਲਜੀਤ ਚੌਹਾਨ ਦਾ ਪੁੱਤਰ 22 ਸਾਲਾਂ ਸ਼ਰਵਨ ਤੇ ਪਿੰਡ ਦੇ ਜਗਦੀਸ਼ ਦਾ 21 ਸਾਲਾਂ ਪੁੱਤਰ ਬਿ੍ਰਜੇਸ਼ ਸੋਮਵਾਰ ਦੀ ਸ਼ਾਮ ਦੋਸਤ ਨੀਰਜ ਨਾਲ ਮੋਟਰਸਾਈਕਲ ’ਤੇ ਸ਼ਿਵਰਾਜਪੁਰ ਗਏ ਸਨ।