ਬਿਉਰੋ ਰਿਪੋਰਟ : ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਸਫਾਰਤਖਾਨੇ ‘ਤੇ ਮਾਰਚ 2023 ਵਿੱਚ ਹੋਏ ਹਮਲੇ ਮਾਮਲੇ ਦੀ ਜਾਂਚ ਕਰ ਰਹੀ NIA ਨੇ 10 ਮੁਲਜ਼ਮਾਂ ਦੀ ਤਸਵੀਰਾਂ ਜਾਰੀ ਕੀਤੀਆਂ ਹਨ । NIA ਨੇ ਆਮ ਜਨਤਾ ਤੋਂ ਮੁਲਜ਼ਮਾਂ ਦੇ ਬਾਰੇ ਜਾਣਕਾਰੀ ਮੰਗੀ ਹੈ । ਏਜੰਸੀ ਨੇ ਇਨ੍ਹਾਂ ਦੇ ਖਿਲਾਫ ਤਿੰਨ ਵੱਖ-ਵੱਖ ਪਛਾਣਾ ਅਤੇ ਸੂਚਨਾ ਦੇ ਲਈ ਨੋਟਿਸ ਜਾਰੀ ਕੀਤਾ ਹੈ ।
NIA ਨੇ ਤਸਵੀਰਾਂ ਜਾਰੀ ਕਰਦੇ ਹੋਏ ਕਿਹਾ ਇਨ੍ਹਾਂ ਬਾਰੇ ਕੋਈ ਅਹਿਮ ਜਾਣਕਾਰੀ ਜਿਸ ਨਾਲ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਸਕੇ । ਇਸ ਨੂੰ NIA ਨਾਲ ਜਲਦ ਤੋਂ ਜਲਦ ਸਾਂਝਾ ਕੀਤਾ ਜਾਵੇ । ਇਸ ਦੇ ਲਈ NIA ਨੇ ਫੋਨ ਨੰਬਰ ਅਤੇ ਈ-ਮੇਲ ਆਈਡੀ ਵੀ ਜਾਰੀ ਕੀਤੇ ਹਨ । ਏਜੰਸੀ ਨੇ ਮੁਲਜ਼ਮਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਪਛਾਣ ਉਜਾਗਰ ਨਹੀਂ ਕਰਨ ਦਾ ਵਾਅਦਾ ਕੀਤਾ ਹੈ ।
NIA ਵੱਲੋਂ ਜਾਰੀ ਕੀਤੇ ਗਏ ਨੰਬਰ ਅਤੇ ਈ-ਮੇਲ
NIA ਦਫਤਰ,ਨਵੀਂ ਦਿੱਲੀ ,ਕੰਟਰੋਲ ਰੂਮ – ਟੈਲੀਫੋਨ ਨੰਬਰ : 011-24368800,Whatsapp/ਟੈਲੀਗਰਾਮ: +91-8585931100, ਈ-ਮੇਲ ਆਈਡੀ: do.nia@gov.in
NIA ਚੰਡੀਗੜ੍ਹ- ਟੈਲੀਫੋਨ ਨੰਬਰ : 0172-2682900, 2682901, whatsapp/ਟੈਲੀਗਰਾਮ ਨੰਬਰ : 7743002947, ਈਮੇਲ ਆਈਡੀ info-chd.nia@gov.in
ਫੋਟੋਆਂ ਵਿੱਚ ਦਿਖਾਏ ਗਏ ਇਹ 11 ਵਿਅਕਤੀ RC-38/2022/NIA/DLI ਅਤੇ RC-39/2022/NIA/DLI ਦੀ ਜਾਂਚ ਵਿੱਚ ਲੋੜੀਂਦੇ ਹਨ।
ਜੇਕਰ ਕਿਸੇ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ WhatsApp DM @ +91 7290009373 ‘ਤੇ ਸੰਪਰਕ ਕਰੋ।— NIA India (@NIA_India) September 21, 2023
18-19 ਮਾਰਚ ਦੀ ਰਾਤ ਨੂੰ ਹੋਇਆ ਸੀ ਹਮਲਾ
ਸੈਨ ਫਰਾਂਸਿਸਕੋ ਵਿੱਚ ਭਾਰਤੀ ਸਫਾਰਤਖਾਨੇ ‘ਤੇ ਹਮਲਾ 18 ਅਤੇ 19 ਮਾਰਚ 2023 ਦੀ ਅੱਧੀ ਰਾਤ ਨੂੰ ਹੋਇਆ ਸੀ । ਕੁਝ ਖਾਲਿਸਤਾਨੀ ਹਮਾਇਤੀ ਸਫਾਰਤਖਾਨੇ ਵਿੱਚ ਵੜੇ ਸਨ ਅਤੇ ਫਿਰ ਇਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਉਸੇ ਦਿਨ ਨਾਅਰੇ ਲਗਾਉਂਦੇ ਖਾਲਿਸਾਨੀ ਹਮਾਇਤੀਆਂ ਨੇ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਤੋੜ ਦਿੱਤਾ ਅਤੇ ਸਫਾਰਤਖਾਨੇ ਵਿੱਚ ਖਾਲਿਸਤਾਨ ਦੇ ਝੰਡੇ ਲਗਾਏ ਸਨ । ਸਿਰਫ਼ ਇਨ੍ਹਾਂ ਹੀ ਨਹੀਂ ਸਫਾਰਤਖਾਨੇ ਦੀ ਬਿਲਡਿੰਗ ਨੂੰ ਵੀ ਨੁਕਸਾਨ ਪਹੁੰਚਾਇਆ ਸੀ ।ਇਸ ਹਮਲੇ ਵਿੱਚ ਸਫਾਰਤਖਾਨੇ ਦੇ ਅਧਿਕਾਰੀ ਵੀ ਜਖ਼ਮੀ ਹੋ ਗਏ ਸਨ । ਇਸ ਦੇ ਇਲਾਵਾ 1 ਅਤੇ 2 ਜੁਲਾਈ ਦੀ ਅੱਧੀ ਰਾਤ ਨੂੰ ਕੁਝ ਮੁਲਜ਼ਮ ਸਫਾਰਤਖਾਨੇ ਦੇ ਅੰਦਰ ਵੜੇ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ।
NIA ਨੇ 16 ਜੂਨ ਨੂੰ ਮਾਮਲਾ ਦਰਜ ਕੀਤਾ
NIA ਨੇ 16 ਜੂਨ 2023 ਨੂੰ IPC ਦੀ ਧਾਰਾ 109,120-ਬੀ, 147, 148,149, 323,436,448 ਅਤੇ 452, ਯੂਏ (ਪੀ) ਦੀ ਧਾਰਾ 13 ਤਹਿਤ ਮਾਮਲਾ ਦਰਜ ਕਰਨ ਦੇ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ । NIA ਦੀ ਇੱਕ ਟੀਮ ਨੇ ਅਗਸਤ ਵਿੱਚ ਸੈਨ ਫਰਾਂਸਿਸਕੋ ਦਾ ਦੌਰਾ ਕੀਤਾ ਸੀ ।