Punjab

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਮਾਮਲਿਆਂ ‘ਤੇ ਵਰਚੂਅਲ ਦੇ ਨਾਲ-ਨਾਲ ਫਿਜ਼ੀਕਲ ਸੁਣਵਾਈ ਹੋਈ ਸ਼ੁਰੂ

‘ਦ ਖ਼ਾਲਸ ਬਿਊਰੋ:- ਪੰਜਾਬ ਹਰਿਆਣਾ ਹਾਈਕੋਰਟ ਨੇ ਸਾਰੇ ਮਾਮਲਿਆਂ ਦੀ ਫਿਜ਼ੀਕਲੀ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਕਰਕੇ ਸਾਰੇ ਮਾਮਲਿਆਂ ਦੀ ਵਰਚੁਅਲ ਸੁਣਵਾਈ ਹੀ ਹੋ ਰਹੀ ਸੀ ਪਰ ਹੁਣ ਅਦਾਲਤ ਨੇ ਕੁੱਝ ਮਾਮਲਿਆਂ ਵਿੱਚ  ਵਰਚੂਅਲ ਦੇ ਨਾਲ ਫ਼ਿਜ਼ੀਕਲ ਸੁਣਵਾਈ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।

ਮਾਰਚ ਮਹੀਨੇ ਤੋਂ ਲਾਕਡਾਊਨ ਲੱਗਣ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੇਸਾਂ ਦੀ ਵਰਚੁਅਲ ਸੁਣਵਾਈ ਹੀ ਹੋ ਰਹੀ ਹੈ ਅਤੇ ਸਿਰਫ ਜ਼ਰੂਰੀ ਮਾਮਲਿਆਂ ਨੂੰ ਹੀ ਸੁਣਿਆ ਜਾ ਰਿਹਾ ਸੀ।

ਪੰਜਾਬ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਿਕ ਜਿੰਨਾਂ ਕੇਸਾਂ ਦੀ ਫ਼ਿਜ਼ੀਕਲ ਸੁਣਵਾਈ ਹੋਵੇਗੀ, ਉਨ੍ਹਾਂ ਵਿੱਚ ਕ੍ਰਿਮਿਨਲ ਕੇਸ ਹਨ, ਜਿੰਨਾਂ ਕੇਸਾਂ ਵਿੱਚ ਮੁਲਜ਼ਮ ਹਿਰਾਸਤ ਵਿੱਚ ਹਨ, ਉਨ੍ਹਾਂ ਦੀ ਵੀ ਫ਼ਿਜ਼ੀਕਲ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਮੈਟਰੀਮੋਨੀਅਲ,ਚੈੱਕ ਬਾਉਂਸ ਦੇ ਮਾਮਲਿਆਂ ਦੀ ਵੀ ਹੁਣ ਅਦਾਲਤ ਵਿੱਚ  ਸੁਣਵਾਈ ਹੋ ਸਕੇਗੀ।