India

ਕੀ 31 ਜੁਲਾਈ ਤੋਂ ਮੁੜ ਲੱਗੇਗਾ ਲਾਕਡਾਊਣ ਜਾਂ ਹੋਵੇਗੀ ਅਨਲਾਕ-3.0 ਦੀ ਸ਼ੁਰੂਆਤ ? ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਵਿਸ਼ਵ ਭਰ ਚ ਕੋਰੋਨਾ ਮਹਾਂਮਾਰੀ ਖ਼ਿਲਾਫ਼ ਜੰਗ ਲੜੀ ਜਾ ਰਹੀ ਹੈ। ਜਿਸ ਕਾਰਨ ਹਰ ਇੱਕ ਦੇਸ਼ ਨੇ ਆਪਣੇ ਬੂਹੇ ਢੋਹ ਲਏ ਹਨ। ਪਰ ਪਿਛਲੇਂ ਪੰਜ ਮਹੀਨੀਆਂ ਤੋਂ ਚੱਲ ਰਹੇ ਲਾਕਊਣ ਦੌਰਾਨ ਕੇਂਦਰ ਤੇ ਸੂਬਾ ਸਰਕਾਰਾਂ ਦੀ ਕੋਸ਼ਿਸ਼ ਹੈ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾਵੇ ਤੇ ਨਾਲ ਹੀ ਜ਼ਿੰਦਗੀ ਨੂੰ ਪਟੜੀ ਤੇ ਵਾਪਸ ਲਿਆਉਂਦਾ ਜਾਵੇ। ਜਿਸ ਨੂੰ ਵੇਖਦਿਆਂ ਹੁਣ (Unlock 3.0) ਦੀ ਚਰਚਾ ਕੀਤੀ ਜਾ ਰਹੀ ਹੈ। ਦੇਸ਼ ‘ਚ ਅਨਲਾਕ 2.0, 31 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ। ਪਰ ਹਰ ਕੋਈ ਇਹੀ ਜਾਣਨਾ ਚਾਹੁੰਦਾ ਹੈ ਕਿ ਅੱਗੇ ਕੀ ਹੋਵੇਗਾਕੀ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਇੱਕ ਵਾਰ ਫਿਰ ਪੂਰੇ ਦੇਸ਼ ਚ ਲਾਕਡਾਊਨ ਲੱਗੇਗਾ ਜਾਂ Unlock 3.0 ਰਾਹੀ ਰਾਹਤ ਮਿਲੇਗੀ।

ਉਦਯੋਗ ਖੇਤਰ ਵੱਲੋਂ ਸਰਕਾਰ ਤੋਂ ਮੰਗ ਹੈ ਕਿ ਅਨਲਾਕ 3.0 ਦੌਰਾਨ ਸਰਵਿਸ ਸੈਕਟਰ ਨੂੰ ਵੱਖਵੱਖ ਨਿਯਮਾਂ ਨਾਲ ਆਪਣਾ ਕਾਰੋਬਾਰ ਫਿਰ ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਫਿੱਕੀ ( ਉਦਯੋਗ ਸੰਗਠਨ) ਨੇ ਵੀ ਸਰਕਾਰ ਨੂੰ ਭੇਜੀ ਆਪਣੀ ਸਿਫ਼ਾਰਸ਼ਾਂ  ਚ ਕਿਹਾ ਕਿ ਵਿਦੇਸ਼ੀ ਸੈਰਸਪਾਟਾ ਨੂੰ ਸਸ਼ਰਤ ਭਾਰਤ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ। ਇਸ ਦੇ ਨਾਲ ਹੀ ਕੋਰੋਨਾ ਦੇ ਸਰਟੀਫਿਕੇਟ ਤੇ ਹੋਰ ਨਿਯਮਾਂ ਨਾਲ ਸਰਕਾਰ ਮੈਡੀਕਲਵਿਦਿਆਰਥੀਟੂਰਿਸਟ ਤੇ ਵਰਕ ਪਰਮਿਟ ਵਾਲੇ ਵੀਜ਼ਾ ਜਾਰੀ ਕਰ ਸਕਦੀ ਹੈ।

ਇਸ ਤਰ੍ਹਾਂ ਹੋਟਲ – ਰੈਸਟੋਰੈਂਟ ਨੂੰ ਵੀ ਅੱਧੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਮੰਗੀ ਗਈ ਹੈ। ਅਨਲਾਕ 3.0 ‘ਚ ਬਾਰ ਨੂੰ ਵੀ ਨਿਯਮ ਸਮਰੱਥਾ ਤੇ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਅਜੇ ਤੱਕ ਬਾਰ ਪੂਰੀ ਤਰ੍ਹਾਂ ਬੰਦ ਹਨ।