India

ਕੇਂਦਰ ਸਰਕਾਰ ਨੇ 4 ਟ੍ਰੇਨਾਂ ਨੂੰ ਕੀਤਾ ਰੱਦ, 10 ਟ੍ਰੇਨਾਂ ਦੇ ਰੂਟ ਕੀਤੇ ਛੋਟੇ, 4 ਟ੍ਰੇਨਾਂ ਨੂੰ ਕੀਤੇ ਡਾਇਵਰਟ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਲਗਾਤਾਰ ਦਿੱਲੀ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਸਿਰੇ ਨਾ ਚੜਨ ਦੀ ਵਜ੍ਹਾ ਕਰਕੇ ਰੇਲ ਮੰਤਰਾਲੇ ਨੇ ਹੋਰ ਟ੍ਰੇਨਾਂ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕੁੱਝ 18 ਟ੍ਰੇਨਾਂ ਨੂੰ ਲੈ ਕੇ ਰੇਲ ਮੰਤਰਾਲੇ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ, ਜਿੰਨਾਂ ਵਿੱਚੋਂ 4 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 10 ਟ੍ਰੇਨਾਂ ਦੇ ਰੂਟ ਛੋਟੇ ਕੀਤੇ ਗਏ ਹਨ, ਜਦਕਿ 4 ਨੂੰ ਡਾਇਵਰਟ ਕੀਤਾ ਗਿਆ।

ਰੱਦ ਕੀਤੀਆਂ ਗਈਆਂ 4 ਟ੍ਰੇਨਾਂ

ਟ੍ਰੇਨ ਨੰਬਰ 05211 ਅੰਮ੍ਰਿਤਸਰ-ਡਿਬਰੂਗੜ੍ਹ ਆਉਣ ਜਾਉਣ ਵਾਲੀਆਂ ਦੋਵੇ ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ। 18 ਦਸੰਬਰ ਤੱਕ ਇਹ ਟ੍ਰੇਨ ਰੱਦ ਰਹੇਗੀ। ਟ੍ਰੇਨ ਨੰਬਰ 09613 ਅੰਮ੍ਰਿਤਸਰ- ਅਜਮੇਰ ਟ੍ਰੇਨ ਨੂੰ ਆਉਣ-ਜਾਣ ਦੇ ਦੋਵੇ ਪਾਸੇ ਤੋਂ ਰੱਦ ਕਰ ਦਿੱਤਾ ਗਿਆ ਹੈ। 17 ਦਸੰਬਰ ਤੱਕ ਇਹ ਟ੍ਰੇਨ ਸੇਵਾ ਨਹੀਂ ਚੱਲੇਗੀ।

ਇੰਨਾਂ ਟ੍ਰੇਨਾਂ ਦੇ ਰੂਟ ਕੀਤੇ ਗਏ ਛੋਟੇ

 02715 ਨਾਂਦੇੜ- ਅੰਮ੍ਰਿਤਸਰ ਦਾ ਰੂਟ ਛੋਟਾ ਕੀਤਾ ਗਿਆ ਹੈ। ਇਹ ਹੁਣ ਦਿੱਲੀ ਨਾਂਦੇੜ ਦੇ ਵਿੱਚ ਚੱਲੇਗੀ ਅਤੇ 18 ਦਸੰਬਰ ਤੱਕ ਇਹ ਲਾਗੂ ਹੋਵੇਗੀ। 02925 ਬਾਂਦਰਾ ਦਾ ਟਰਮੀਨਲ-ਅੰਮ੍ਰਿਤਸਰ-ਚੰਡੀਗੜ੍ਹ ਤੱਕ ਰੂਟ ਛੋਟਾ ਕੀਤਾ ਗਿਆ ਹੈ। 18 ਦਸੰਬਰ ਤੱਕ ਇਸੇ ਤਰ੍ਹਾਂ ਇਹ ਟ੍ਰੇਨ ਚੱਲੇਗੀ। 08237 ਕੋਰਬਾ-ਅੰਮ੍ਰਿਤਸਰ ਦਾ ਰੂਟ ਵੀ ਬਦਲ ਦਿੱਤਾ ਗਿਆ ਹੈ। ਇਹ ਹੁਣ ਅੰਬਾਲਾ-ਕੋਰਬਾ ਦੇ ਵਿੱਚ 18 ਦਸੰਬਰ ਤੱਕ ਚੱਲੇਗੀ। 02407 ਨਿਊਜਲਪਾਈਗੁੜੀ-ਅੰਮ੍ਰਿਤਸਰ ਵੀ ਹੁਣ ਅੰਬਾਲਾ ਨਿਊਜਲਪਾਈਗੁੜੀ ਦੇ ਵਿੱਚ 18 ਦਸੰਬਰ ਤੱਕ  ਚੱਲੇਗੀ।

ਇੰਨਾਂ ਟ੍ਰੇਨਾਂ ਦੇ ਬਦਲੇ ਗਏ ਰੂਟ

02903 ਮੁੰਬਈ ਸੈਂਟਰਲ- ਅੰਮ੍ਰਿਤਸਰ ਨੂੰ ਬਿਆਸ-ਤਰਨਤਾਰਨ ਅੰਮ੍ਰਿਤਸਰ ਰੂਟ ‘ਤੇ ਡਾਇਵਰਟ ਕੀਤਾ ਗਿਆ ਹੈ। 04649 ਜੈਨਗਰ-ਅੰਮ੍ਰਿਤਸਰ ਐਕਸਪ੍ਰੈਸ ਨੂੰ ਵੀ ਤਰਨਤਾਰਨ-ਅੰਮ੍ਰਿਤਸਰ ਬਿਆਸ ਰੂਟ ‘ਤੇ ਡਾਇਵਰਟ ਕੀਤਾ ਗਿਆ ਹੈ।