India

BREAKING NEWS:- ਕਾਲੇ ਕਾਨੂੰਨ UAPA ਤਹਿਤ ਅੱਤਵਾਦੀ ਪਾਏ ਜਾਣ ਵਾਲਿਆਂ ਦੀ ਜ਼ਾਇਦਾਦ ਹੋਵੇਗੀ ਜ਼ਬਤ

‘ਦ ਖ਼ਾਲਸ ਬਿਊਰੋ:- ਇੱਕ ਪਾਸੇ ਤਾਂ ਪੂਰੇ ਪੰਜਾਬ ਭਰ ਕਾਲੇ ਕਾਨੂੰਨ UAPA ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਹੁਣ UAPA ਤਹਿਤ ਅੱਤਵਾਦੀ ਪਾਏ ਜਾਣ ‘ਤੇ ਸਾਰੀ ਜ਼ਮੀਨ ਜਾਇਦਾਦ ਵੀ ਜ਼ਬਤ ਕਰ ਲਈ ਜਾਵੇਗੀ।

 

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਗ੍ਰਹਿ ਮੰਤਰਾਲੇ ਨੇ 44 ਅਧਿਕਾਰੀਆਂ ਦੀ ਟੀਮ ਦਾ ਗਠਨ ਕਰ ਦਿੱਤਾ ਹੈ, ਇਹ ਟੀਮ UAPA ਕਾਨੂੰਨ ਤਹਿਤ ਦਰਜ ਮਾਮਲਿਆ ‘ਤੇ ਕਰੜੀ ਨਜ਼ਰ ਰੱਖੇਗੀ।

 

UAPA ਦਾ ਕਾਲਾ ਕਾਨੂੰਨ ਬੇਸ਼ੱਕ ਪੂਰੇ ਭਾਰਤ ਵਿੱਚ ਲਾਗੂ ਹੈ, ਪਰ ਇਸ ਦੀ ਜਿਆਦਾ ਦੁਰਵਰਤੋਂ ਪੰਜਾਬ ਵਿੱਚ ਦਿਖਾਈ ਦੇ ਰਹੀ ਹੈ।