‘ਦ ਖ਼ਾਲਸ ਬਿਊਰੋ :- ਦੁਨਿਆ ਦੇ ਹਰ ਇੱਕ ਕੋਨੇ ‘ਚ ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਆਪਣੇ ਪੈਰ ਪਸਾਰੇ ਹੋਏ ਨੇ ਤੇ ਇਸ ਬਿਮਾਰੀ ਕਾਰਨ ਹੁਣ ਤੱਕ ਕਿੰਨੀਆਂ ਜਾਨਾ ਜਾਂ ਚੁੱਕੀਆਂ ਹਨ, ਤੇ ਹੁਣ ਇਸਦਾ ਅਸਰ ਯੂਕੇ ‘ਤੇ ਵੀ ਪੈ ਰਿਹਾ ਹੈ। 52 ਸਾਲਾ ਐਕਸੀਡੈਂਟ ਅਤੇ ਐਮਰਜੈਂਸੀ ਕੰਸਲਟੈਂਟ ਮਨਜੀਤ ਸਿੰਘ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਯੂਨੀਵਰਸਿਟੀ ਹੌਸਪਿਟਲਜ਼ ਆਫ਼ ਡਰਬੀ ਐਂਡ ਬਰਨਟ (UHDB) ਦਾ ਕਹਿਣਾ ਹੈ ਕਿ ਮਨਜੀਤ ਸਿੰਘ ਜੋ ਕਿ ਯੂਕੇ ਦੇ ਪਹਿਲੇ ਸਿੱਖ ਐਕਸੀਡੈਂਟ ਅਤੇ ਐਮਰਜੈਂਸੀ ਕਨਸਲਟੈਂਟ ਸਨ, ਤੇ ਐੱਨਐੱਚਐੱਸ ਵਿੱਚ ਕਾਫ਼ੀ ਮਾਨਯੋਗ ਸਨ। ਟਰੱਸਟ ਦੇ ਮੁੱਖ ਕਾਰਜਕਾਰੀ ਨੇ ਕਿਹਾ ਕਿ ਮਨਜੀਤ ਸਿੰਘ ‘ਬੇਹੱਦ ਵਧੀਆ ਸ਼ਖਸੀਅਤ ਅਤੇ ਬਹੁਤ ਪਿਆਰੇ’ ਸਨ। ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

Leave a Reply

Your email address will not be published. Required fields are marked *