‘ਦ ਖ਼ਾਲਸ ਬਿਊਰੋ:- ਅੱਜ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ‘ਤੇ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਵਿੱਚ ਨੌਜਵਾਨਾਂ ਨੇ ਰੁੱਖ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਾਨ ਪੰਜਾਬ ਅਤੇ ਸਿੱਖਾਂ ਦੇ ਹੱਕੀ ਸੰਘਰਸ਼ਾਂ ਲਈ ਲੇਖੇ ਲਗਾਈ ਸੀ।

ਪੰਜਾਬ ਦੇ ਨੌਜਵਾਨਾਂ ਨੂੰ  6 ਸਤੰਬਰ ਵਾਲੇ ਦਿਨ ਇਕੱਠੇ ਹੋ ਕੇ ਆਪਣੇ ਪਿੰਡਾਂ ਦੀ ਸਾਂਝੀ ਥਾਂ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਰੁੱਖ ਲਗਾਉਣ ਦੀ ਅਪੀਲ ਕੀਤੀ ਗਈ ਸੀ। ਅਪੀਲ ‘ਚ ਕਿਹਾ ਗਿਆ ਸੀ ਕਿ ਇਹ ਰੁੱਖ ਸਾਨੂੰ ਯਾਦ ਕਰਾਉਣਗੇ ਕਿ ਅਸੀਂ ਪੰਜਾਬ ਦੇ ਪਾਣੀਆਂ ਲਈ, ਪੰਜਾਬੀ ਬੋਲੀ ਲਈ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਲਈ, ਭਾਰਤ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ, ਪੰਜਾਬ ਵਿੱਚ ਪੰਜਾਬੀਆਂ ਨੂੰ ਰੁਜ਼ਗਾਰ ਦਿਵਾਉਣ ਲਈ ਅਤੇ ਭ੍ਰਿਸ਼ਟਾਚਾਰੀ ਨਿਜ਼ਾਮ ਨੂੰ ਖਤਮ ਕਰਨ ਲਈ ਸੰਘਰਸ਼ ਕਰਾਂਗੇ।

ਪਿੰਡ #ਰਾਮਗੜ੍ਹ_ਨਵਾਂ_ਪਿੰਡ ਤਹਿਸੀਲ #ਖੰਨਾ ਵਿਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਰੁੱਖ ਲਗਾ ਕੇ ਯਾਦਗਾਰ ਸਥਾਪਤ ਕੀਤੀ।
ਸ਼ਹੀਦ ਗੁਰਮਤਿ ਅਕੈਡਮੀ ਪਿੰਡ #ਭੜੀ ਤਹਿਸੀਲ #ਖਮਾਣੋਂ ਵਿਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਰੁੱਖ ਲਗਾ ਕੇ ਯਾਦਗਾਰ ਸਥਾਪਤ ਕੀਤੀ।
ਪਿੰਡ #ਮਹਿਤਾਬਪੁਰ, ਮੁਕੇਰੀਆਂ ਜ਼ਿਲ੍ਹਾ #ਹੁਸ਼ਿਆਰਪੁਰ ਵਿਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਰੁੱਖ ਲਗਾ ਕੇ ਯਾਦਗਾਰ ਸਥਾਪਤ ਕੀਤੀ।
ਪਿੰਡ #ਖੈਰਪੁਰ ਜ਼ਿਲ੍ਹਾ #ਮੋਹਾਲੀ ਦੇ ਸ਼ਮਸ਼ਾਨਘਾਟ ਵਿਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਰੁੱਖ ਲਗਾ ਕੇ ਯਾਦਗਾਰ ਸਥਾਪਤ ਕੀਤੀ।
ਗੁਰਦੁਆਰਾ ਸਿੰਘ ਸਭਾ ਸੁੰਦਰ ਨਗਰ #ਅੰਮ੍ਰਿਤਸਰ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਰੁੱਖ ਲਗਾ ਕੇ ਯਾਦਗਾਰ ਸਥਾਪਤ ਕੀਤੀ।
ਪਿੰਡ #ਭਾਵੜਾ_ਆਜਮ_ਸ਼ਾਹ ਜ਼ਿਲ੍ਹਾ ਫਿਰੋਜ਼ਪੁਰ ਵਿਚ ਨਿੱਕੀਆਂ ਬੱਚੀਆਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਰੁੱਖ ਲਗਾ ਕੇ ਯਾਦਗਾਰ ਸਥਾਪਤ ਕੀਤੀ।
ਪਿੰਡ #ਸੰਘਰਕੋਟ ਜ਼ਿਲ੍ਹਾ #ਤਰਨਤਾਰਨ ਵਿਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਰੁੱਖ ਲਗਾ ਕੇ ਯਾਦਗਾਰ ਸਥਾਪਤ ਕੀਤੀ।

Leave a Reply

Your email address will not be published. Required fields are marked *