‘ਦ ਖ਼ਾਲਸ ਬਿਊਰੋ:- ਭਾਰਤ ਤੇ ਚੀਨ ਵਿਚਾਲੇ ਤਣਾਅ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਅਮਰੀਕੀ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਗਲਵਾਨ ਘਾਟੀ ਵਿੱਚ ਹੋਈਆਂ ਝੜਪਾਂ ਦੌਰਾਨ ਲਗਭਗ 60 ਚੀਨੀ ਸੈਨਿਕ ਮਾਰੇ ਗਏ ਸੀ। ਭਾਰਤ ਨੇ ਇਨ੍ਹਾਂ ਝੜਪਾਂ ਵਿੱਚ ਆਪਣੇ 40 ਸੈਨਿਕ ਸ਼ਹੀਦ ਹੋਣ ਦੀ ਗੱਲ ਕਬੂਲੀ ਸੀ ਪਰ ਚੀਨ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਸੀ।

ਅਮਰੀਕੀ ਅਖਬਾਰ ਨਿਊਜ਼ਵੀਕ ਦੀ ਰਿਪੋਰਟ ਮੁਤਾਬਕ ਗਲਵਾਨ ਘਾਟੀ ਵਿੱਚ ਹੋਈਆਂ ਝੜਪਾਂ ਦੌਰਾਨ ਕਰੀਬ 60 ਚੀਨੀ ਸੈਨਿਕ ਮਾਰੇ ਗਏ ਸੀ। ਇਨ੍ਹਾਂ ਝੜਪਾਂ ਵਿੱਚ ਭਾਰਤੀ ਫੌਜ ਚੀਨੀ ਫੌਜ ‘ਤੇ ਭਾਰੀ ਪਈ ਸੀ। ਗਲਵਾਨ ਵਿੱਚ ਭਾਰਤੀ ਫੌਜ ਦੀ ਕਾਰਵਾਈ ਤੋਂ ਬਾਅਦ ਚੀਨ ਹੈਰਾਨ ਹੈ। ਇਸ ਲਈ ਚੀਨ ਬਲੈਕ ਟਾਪ ਤੇ ਹੈਲਮਟ ਟਾਪ ਦੇ ਆਸ ਪਾਸ ਆਪਣੀਆਂ ਸਰਗਰਮੀਆਂ ਵਧਾ ਰਿਹਾ ਹੈ। ਚੀਨੀ ਕੈਂਪ ਸੈਟੇਲਾਈਟ ਫੋਟੋਆਂ ਵਿੱਚ ਦਿਖਾਈ ਦੇ ਰਹੇ ਹਨ।

ਫਿੰਗਰ-4 ਖੇਤਰ ਵਿੱਚ ਮੌਜੂਦ ਚੀਨੀ ਫੌਜਾਂ ‘ਤੇ ਨਿਰੰਤਰ ਨਜ਼ਰ ਰੱਖਣ ਲਈ ਭਾਰਤੀ ਫੌਜ ਨੇ ਪਹਾੜੀ ਚੋਟੀਆਂ ਤੇ ਰਣਨੀਤਕ ਟਿਕਾਣਿਆਂ ‘ਤੇ ਵਾਧੂ ਫੌਜ ਭੇਜੀ ਹੈ। ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ ‘ਤੇ ਫਿੰਗਰ-4 ਤੋਂ ਫਿੰਗਰ -8 ਤੱਕ ਦੇ ਖੇਤਰਾਂ ਵਿੱਚ ਚੀਨੀ ਫੌਜਾਂ ਮੌਜੂਦ ਹਨ।  ਕਈ ਉੱਚੀਆਂ ਚੋਟੀਆਂ ਉੱਤੇ ਭਾਰਤੀ ਫੌਜ ਦੇ ਨਿਯੰਤਰਣ ਤੋਂ ਬਾਅਦ ਚੀਨ ਦੀ ਚਿੰਤਾ ਵਧ ਰਹੀ ਹੈ।

Leave a Reply

Your email address will not be published. Required fields are marked *