India

ਕੇਂਦਰ ਸਰਕਾਰ ਨੇ ਦੋ ਕਰੋੜ ਰੁਪਏ ਤੱਕ ਦੇ ਕਰਜ਼ਿਆਂ ‘ਤੇ ਵਿਆਜ ’ਤੇ ਵਿਆਜ ਮੁਆਫ਼ ਕਰਨ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :- ਤਿਉਹਾਰਾਂ ਦੇ ਮੌਸਮ ਦੀ ਸ਼ੁਰੂਆਤ ਵੇਲੇ ਕਰਜ਼ਾ ਲੈਣ ਵਾਲਿਆਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਕੱਲ੍ਹ ਦੇਰ ਰਾਤ ਨੂੰ ਦੋ ਕਰੋੜ ਰੁਪਏ ਤੱਕ ਦੇ ਕਰਜ਼ਿਆਂ ਉੱਤੇ ਵਿਆਜ ’ਤੇ ਵਿਆਜ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਵਿੱਤੀ ਸੇਵਾਵਾਂ ਵਿਭਾਗ ਦਾ ਫ਼ੈਸਲਾ ਸੁਪਰੀਮ ਕੋਰਟ ਦੇ ਵਿਆਜ ਮੁਆਫੀ ਸਕੀਮ ਨੂੰ ਲਾਗੂ ਕਰਨ ਦੇ ਨਿਰਦੇਸ਼ ਦੇ ਪਿਛੋਕੜ ਵਿੱਚ ਸਾਹਮਣੇ ਆਇਆ, ਜਿਸ ‘ਤੇ ਸਰਕਾਰੀ ਖਜ਼ਾਨੇ ‘ਤੇ 6,500 ਕਰੋੜ ਰੁਪਏ ਭਾਰ ਪੈਣ ਦੀ ਸੰਭਾਵਨਾ ਹੈ।

ਸਰਬਉੱਚ ਅਦਾਲਤ ਨੇ 14 ਅਕਤੂਬਰ ਨੂੰ ਕੇਂਦਰ ਨੂੰ ਹਦਾਇਤ ਕੀਤੀ ਸੀ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਆਰਬੀਆਈ ਮੁਆਫੀ ਸਕੀਮ ਅਧੀਨ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ ‘ਤੇ ਜਲਦੀ ਤੋਂ ਜਲਦੀ ਵਿਆਜ ਛੋਟ ਨੂੰ ਲਾਗੂ ਕੀਤਾ ਜਾਵੇ। ਇਹ ਸਕੀਮ 1 ਮਾਰਚ ਤੋਂ 31 ਅਗਸਤ 2020 ਲਈ ਹੈ।