Punjab

ਕੈਪਟਨ ਨੇ ਹਰੇ ਰੰਗ ਦੀ ਐਂਂਬੂਲੈਂਸ ਨੂੰ ਦਿੱਤੀ ਹਰੀ ਝੰਡੀ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ਕੋਰੋਨਾਵਾਇਰਸ ਦੇ ਵੱਧ ਰਹੇ ਕਹਿਰ ਨੂੰ ਦੇਖਦਿਆਂ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਟੈਸਟਿੰਗ ਲਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੋਰੋਨਾ ਟੈਸਟਿੰਗ ਮੋਬਾਈਲ ਕਲੀਨਕ ਤੇ ਇੱਕ ਅਨੋਖੀ ਐਬੂਲੈਂਸ ਨੂੰ ਹਰੀ ਝੰਡੀ ਦਿੱਤੀ।

 

ਇਸ ਬੱਸ ਵਿੱਚ ਇਸ ਵਿੱਚ ‘ਮਿਸ਼ਨ ਫਤਿਹ ਪੰਜਾਬ’ ਦੀ ਸਫਲਤਾਂ ਲਈ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਮਰੀਜ਼ਾਂ ਦੇ ਘਰਾਂ ਤੋਂ ਰੋਜ਼ਾਨਾ 1000 ਤੋਂ ਵੱਧ ਨਮੂਨੇ ਲੈਣ ਦੀ ਸਮਰੱਥਾ ਹੈ। ਇਸ ਤੋਂ ਇਲਾਵਾਂ ਇਸ ਬੱਸ ਵਿੱਚ ਗੰਭੀਰ ਹਾਲਤ ਵਿੱਚ ਪੀੜਤ ਕੋਰੋਨਾ ਮਰੀਜ਼ਾਂ ਨੂੰ ਲਿਜਾਣ ਲਈ ਐਂਬੂਲੈਂਸ ਜ਼ੋਨ ਵੀ ਬਣਾਇਆ ਗਿਆ ਹੈ।

 

ਇਸ ਕੋਰੋਨਾ ਐਂਬੂਲੈਂਸ ਨੂੰ ਸਨ ਫਾਊਡੇਸ਼ਨ ਦੇ ਚੇਅਰਮੈਨ ਅਤੇ ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਦਾਨ ਕੀਤੀ ਗਈ ਹੈ।