India

SC ਨੇ ਪ੍ਰਸ਼ਾਂਤ ਭੂਸ਼ਣ ਦੀ ਕਿਸੇ ਹੋਰ ਬੈਂਚ ਤੋਂ ਮਾਣਹਾਨੀ ਕੇਸ ਸਜ਼ਾ ਤੈਅ ਕਰਨ ਦੀ ਮੰਗ ਨੂੰ ਕੀਤਾ ਰੱਦ

‘ਦ ਖ਼ਾਲਸ ਬਿਊਰੋ :- 14 ਅਗਸਤ ਨੂੰ ਸਮਾਜ ਕਾਰਕੁਨ ਤੇ ਉੱਘੇ ਵਕੀਰ ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਵੱਲੋਂ ਅਪਰਾਧਿਕ ਮਾਣਹਾਨੀ ਦਾ ਦੋਸ਼ੀ ਕਰਾਰ ਦਿੰਦਿਆਂ 20 ਅਗਸਤ ਯਾਨਿ ਅੱਜ ਸਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ।ਜਿਸ ‘ਤੇ ਅੱਜ ਪ੍ਰਸ਼ਾਂਤ ਭੂਸ਼ਣ ਨੇ ਕੋਰਟ ‘ਚ ਆਪਣੇ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ‘ਚ ਸਜ਼ਾ ਸੁਣਾਉਣ ਦੀ ਸੁਣਵਾਈ ਨੂੰ ਟਾਲਣ ਦੀ ਮੰਗ ਕੀਤੀ ਹੈ।

ਇਸ ’ਤੇ ਸੁਪਰੀਮ ਕੋਰਟ ਨੇ ਭੂਸ਼ਣ ਨੂੰ ਅਪੀਲ ‘ਤੇ ਕਿਹਾ, “ਅਸੀਂ ਤੁਹਾਨੂੰ ਭਰੋਸਾ ਦੇ ਸਕਦੇ ਹਾਂ ਕਿ ਜਦੋਂ ਤੱਕ ਤੁਹਾਡੀ ਨਜ਼ਰਸਾਨੀ ਪਟੀਸ਼ਨ ਦਾ ਫੈਸਲਾ ਨਹੀਂ ਹੋ ਜਾਂਦਾ ਹੈ, ਉਦੋਂ ਤੱਕ ਤੁਹਾਡੀ ਸਜ਼ਾ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ।”

ਭੂਸ਼ਣ ਨੇ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਖ਼ਿਲਾਫ਼ ਮਾਣਹਾਨੀ ਕਾਰਵਾਈ ‘ਚ ਦਲੀਲਾਂ ’ਤੇ ਸੁਣਵਾਈ ਕਿਸੇ ਹੋਰ ਬੈਂਚ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਜਿਸ ਦੇ ਜਵਾਬ ’ਚ ਅਦਾਲਤ ਨੇ ਕਿਹਾ, “ਤੁਸੀਂ (ਭੂਸ਼ਣ) ਸਾਨੂੰ ਗਲਤ ਕੰਮ ਕਰਨ ਲਈ ਕਹਿ ਰਹੇ ਹੋ ਕਿ ਸਜ਼ਾ ਬਾਰੇ ਦਲੀਲਾਂ ਕਿਸੇ ਹੋਰ ਬੈਂਚ ਦੁਆਰਾ ਸੁਣੀਆਂ ਜਾਣ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਸਜ਼ਾ ਤੈਅ ਕਰਨ ਲਈ ਕਿਸੇ ਹੋਰ ਬੈਂਚ ਕੋਲ ਸੁਣਵਾਈ ਦੀ ਮੰਗ ਨੂੰ ਰੱਦ ਕਰ ਦਿੱਤੀ।