India

ਦਿੱਲੀ ‘ਚ ਅਜੇ ਨਹੀਂ ਖੁੱਲ੍ਹਣਗੇ ਸਕੂਲ : ਮਨੀਸ਼ ਸਿਸੋਦੀਆ

‘ਦ ਖ਼ਾਲਸ ਬਿਊਰੋ :- ਭਾਰਤ ‘ਚ ਭਾਂਵੇ ਦਾ ਕੋਰੋਨਾਵਾਇਰਸ ਕਹਿਰ ਘੱਟ ਹੋ ਗਿਆ ਹੈ ਪਰ ਇਸ ਦਾ ਅਸਰ ਅਜੇ ਵੀ ਵੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਨੇ ਅਗਲੇ ਹੁਕਮਾਂ ਤੱਕ ਦਿੱਲੀ ਦੇ ਸਾਰੇ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਹ ਐਲਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੀਤਾ ਹੈ। ਮਨੀਸ਼ ਸਿਸੋਦੀਆ ਨੇ ਕਿਹਾ, “ਮੈਨੂੰ ਬਹੁਤ ਸਾਰੇ ਮਾਪੇਅਧਿਆਪਕ ਮਿਲਦੇ ਹਨ ਜੋ ਸੁਝਾਅ ਦੇ ਰਹੇ ਹਨ ਕਿ ਅਜੇ ਸਕੂਲ ਨਹੀਂ ਖੋਲ੍ਹਣੇ ਚਾਹੀਦੇ ਹਨ।

ਸਿਸੋਦੀਆ ਨੇ ਕਿਹਾ, “ਦੁਨੀਆ ਵਿੱਚ ਜਿੱਥੇ ਵੀ ਸਕੂਲ ਖੁੱਲ੍ਹੇ ਹਨਉੱਥੇ ਕੋਰੋਨਾ ਦਾ ਡਰ ਹੈ ਤੇ ਬੱਚਿਆਂ ਵਿੱਚ ਕੋਰੋਨਾ ਦਾ ਸੰਕਰਮਣ ਵਧਿਆ ਹੈ। ਮਾਪੇ ਹੋਣ ਦੇ ਨਾਤੇ ਤੇ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਮੈਂ ਸੋਚਦਾ ਹਾਂ ਕਿ ਕੀ ਅਸੀਂ ਇਸ ਸਮੇਂ ਆਪਣੇ ਬੱਚਿਆਂ ਨੂੰ ਸਕੂਲ ਭੇਜ ਸਕਾਂਗੇ ਜਾਂ ਨਹੀਂ।ਉਨ੍ਹਾਂ ਇਹ ਵੀ ਦੱਸਿਆ ਹੈ ਕਿ ਸਾਰੇ ਸਰਕਾਰੀਪ੍ਰਾਈਵੇਟ ਤੇ ਮਿਊਂਸਪਲ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਤੇ ਜਦੋਂ ਵੀ ਸਕੂਲ ਖੋਲ੍ਹਣ ਬਾਰੇ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਜਾਵੇਗਾ।

ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਨੇ ਇਹ ਵੀ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਨੇ ਆਈਪੀ ਯੂਨੀਵਰਸਿਟੀ ਵਿੱਚ 1330 ਨਵੀਆਂ ਸੀਟਾਂ ਵਧਾ ਦਿੱਤੀਆਂ ਹਨਜੋ ਇਸ ਸੈਸ਼ਨ ਤੋਂ ਲਾਗੂ ਹੋਣਗੀਆਂ।