Punjab

ਪੰਜਾਬ ‘ਚ ਮੁੜ ਖੁੱਲ੍ਹੇ ਸਕੂਲ, ਇੱਕ ਫੀਸਦੀ ਬੱਚਿਆਂ ਨੇ ਭਰੀ ਹਾਜ਼ਰੀ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਚੱਲ ਰਹੀ ਅਨਲਾਕ ਪ੍ਰਕੀਰਿਆ ਵਿੱਚ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਅੱਜ 19 ਅਕਤੂਬਰ ਨੂੰ ਸੂਬੇ ਦੇ ਸਾਰੇ ਸਕੂਲ ਖੁੋਲ੍ਹਣ ‘ਤੇ ਹੁਕਮ ਜਾਰੀ ਕੀਤੇ ਗਏ ਸਨ। ਜਿਸ ਵਿੱਚ ਫ਼ਿਲਹਾਲ ਸਿੱਖਿਆ ਵਿਭਾਗ ਨੇ  9ਵੀਂ ਤੋਂ  12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ। ਸਕੂਲ ਆਉਣ ਦੇ ਲਈ ਵਿਦਿਆਰਥੀਆਂ ਲਈ ਮਾਪਿਆ ਤੋਂ ਲਿਖਤ ਮਨਜ਼ੂਰੀ ਜ਼ਰੂਰੀ ਹੈ ਹਾਲਾਂਕਿ ਪਹਿਲੇ ਦਿਨ ਬਹੁਤ ਹੀ ਘੱਟ ਗਿਣਤੀ ਵਿੱਚ ਬੱਚੇ ਸਕੂਲ ਪਹੁੰਚੇ ਸਿਰਫ਼ 1 ਤੋਂ 2 ਫ਼ੀਸਦੀ ਹੀ ਬੱਚਿਆਂ ਦੀ ਹਾਜ਼ਰੀ ਰਹੀ, ਪਰ ਸਕੂਲ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਸਨ। ਉਮੀਦ ਹੈ ਇੰਤਜ਼ਾਮਾਂ ਨੂੰ ਵੇਖਣ ਤੋਂ ਬਾਅਦ ਹੋਰ ਮਾਪਿਆ ਨੇ ਵੀ ਬੱਚਿਆਂ ਨੂੰ ਸਕੂਲ ਭੇਜਣ ਲਈ ਉਤਸ਼ਾਹਿਤ ਹੋਣਗੇ।

ਸਕੂਲ ਵੱਲੋਂ ਕੋਵਿਡ ਤੋਂ ਬਚਣ ਲਈ ਕੀਤੇ ਗਏ ਇੰਤਜ਼ਾਮ

ਪ੍ਰਾਈਵੇਟ ਦੇ ਨਾਲ ਸਰਕਾਰੀ ਸਕੂਲਾਂ ਵਿੱਚ ਵੀ ਕੋਵਿਡ-19 ਨੂੰ ਲੈ ਕੇ ਜਾਰੀ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਨ ਕੀਤਾ ਹੋਇਆ ਨਜ਼ਰ ਆ ਰਿਹਾ ਆਇਆ। ਸਕੂਲ ‘ਚ ਵਿਦਿਆਰਥੀਆਂ ਨੂੰ ਟਾਈ, ਆਈ ਕਾਰਡ ਤੋਂ ਜ਼ਿਆਦਾ ਅਹਿਮੀਅਤ ਮਾਸਕ ਤੇ ਸੈਨੇਟਾਇਜ਼ਰ ਨੂੰ ਦਿੱਤੀ ਜਾ ਰਹੀ ਹੈ। ਸਕੂਲ ਵਿੱਚ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਸੈਨੇਟਾਇਜ਼ਰ ਦਾ ਇੰਤਜ਼ਾਮ ਸੀ। ਥਰਮਲ ਸਕ੍ਰੀਨਿੰਗ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਐਂਟਰ ਹੋਣ ਦਿੱਤਾ ਗਿਆ। ਅਧਿਆਪਕਾਂ ਦੇ ਨਾਲ ਪ੍ਰਬੰਧਕ ਸਟਾਫ਼ ਵੀ ਐਂਟਰੀ ਗੇਟ ‘ਤੇ ਮੌਜੂਦ ਸੀ। ਸਕੂਲ ਦੇ ਅੰਦਰ ਦਾਖ਼ਲ ਹੋਣ ਤੋਂ ਪਹਿਲਾਂ ਅਧਿਆਪਕਾਂ ਤੇ ਸਕੂਲ ਸਟਾਫ਼ ਦੀ ਵੀ ਇਸੇ ਤਰ੍ਹਾਂ ਸਕ੍ਰੀਨਿੰਗ ਕੀਤੀ ਗਈ। ਇੱਕ ਕਲਾਸ ਵਿੱਚ ਸਿਰਫ਼ 20 ਬੱਚਿਆਂ ਨੂੰ ਹੀ ਬੈਠਣ ਦੀ ਇਜਾਜ਼ਤ ਹੈ ਪਰ ਸਕੂਲ ਪ੍ਰਬੰਧਨ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਸਿਰਫ਼ 10 ਬੱਚੇ ਹੀ ਕਲਾਸ ਵਿੱਚ ਬੈਠਣ ਅਤੇ ਬੱਚਿਆਂ ਨੂੰ ਕਲਾਸ ਵਿੱਚ ਦੂਰੀ ‘ਤੇ ਬਿਠਾਇਆ ਜਾ ਰਿਹਾ ਹੈ ਤਾਕੀ ਸੋਸ਼ਲ ਡਿਸਟੈਨਸਿੰਗ ਦਾ ਧਿਆਨ ਰੱਖਿਆ ਜਾ ਸਕੇ। ਕਲਾਸ ਵਿੱਚ ਬੈਂਚ ‘ਤੇ ਕਰਾਸ ਲਗਾਇਆ ਗਿਆ ਹੈ ਤਾਕੀ ਬੱਚਿਆਂ ਨੂੰ ਅਸਾਨੀ ਨਾਲ ਸਮਝ ਆ ਜਾਵੇ ਆਖ਼ਿਰ ਕਿਹੜੇ ਬੈਂਚ ਤੇ ਬੈਠਣਾ ਹੈ

ਮੁਹਾਲੀ ਦੇ 3 B1 ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਦੀ ਪ੍ਰਿੰਸੀਪਲ ਸੁਖਵਿੰਦਰ ਕਾਲ ਪਾਲੀਵਾਲ ਨੇ ਦੱਸਿਆ ਪਹਿਲੇ ਦਿਨ 1 ਫ਼ੀਸਦੀ ਬੱਚੇ ਹੀ ਪਹੁੰਚੇ ਹਨ, ਪਰ ਉਨ੍ਹਾਂ ਵੱਲੋਂ ਕਈ ਦਿਨ ਪਹਿਲਾਂ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਅਧਿਆਪਕਾਂ ਮੁਤਾਬਿਕ ਸਕੂਲ ਪੂਰੀ ਤਰ੍ਹਾਂ ਕੋਵਿਡ ਦੇ ਨਾਲ ਲੜਨ ਦੇ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ ਚਾਉਂਦੇ ਨੇ ਕਿ ਵੱਧ ਤੋਂ ਵੱਧ ਵਿਦਿਆਰਥੀ ਸਕੂਲ ਆਉਣ, ਸਿਰਫ ਇਹ ਹੀ ਨਹੀਂ ਅਧਿਆਪਕਾਂ ਨੇ ਸਾਫ਼ ਕਰ ਦਿੱਤਾ ਹੈ ਸਕੂਲ ਖੁੱਲਣ ਦੇ ਬਾਵਜ਼ੂਦ  ਆਨ ਲਾਈਨ ਕਲਾਸਾਂ ਜਾਰੀ ਰਹਿਣਗੀਆਂ। ਵਿਦਿਆਰਥੀਆਂ ਆਪਣੇ ਸਿਹਤ ਮੁਤਾਬਿਕ ਸਕੂਲ ਪਹੁੰਚਣ।

ਸਕੂਲ ਪਹੁੰਚੇ ਵਿਦਿਆਰਥੀਆਂ ਨੇ ਕਿਹਾ ਉਹ ਕਾਫ਼ੀ ਦਿਨਾਂ ਤੋਂ ਸਕੂਲ ਖੁੱਲਣ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਵੇਂ ਆਨ ਲਾਈਨ ਕਲਾਸਾਂ ਚੱਲ ਰਹੀਆਂ ਸਨ, ਪਰ ਸਕੂਲ ਵਿੱਚ ਚੰਗੀ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਈ ਅਜਿਹੇ ਸਵਾਲ ਹੁੰਦੇ ਹਨ, ਜਿਸ ਨੂੰ ਆਨਲਾਈਨ ਨਹੀਂ ਸਮਝਿਆ ਜਾ ਸਕਦਾ ਹੈ। ਇੰਟਰਨੈੱਟ ਨੈੱਟਵਰਕ ਵੱਡੀ ਪਰੇਸ਼ਾਨ ਹੁੰਦੀ ਸੀ। ਸਕੂਲ ਵਿੱਚ ਜ਼ਿਆਦਾ ਤੱਕ ਬੱਚੇ 11ਵੀਂ ਅਤੇ 12ਵੀਂ ਦੇ ਪਹੁੰਚੇ ਕਿਉਂਕਿ ਇਹ ਕਲਾਸਾਂ ਬੱਚਿਆਂ ਦੇ ਭਵਿੱਖ ਦੇ ਲਈ ਅਹਿਮ ਹੁੰਦੀਆਂ ਹਨ। ਵਿਦਿਆਰਥੀਆਂ ਦੇ ਨਾਲ ਅਧਿਆਪਕ ਵੀ ਉਤਸ਼ਾਹੀ ਨਜ਼ਰ ਆਏ।