‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਦਾ ਅੱਜ ਸਾਲ 2020-21 ਲਈ ਬਜਟ ਪੇਸ਼ ਕੀਤਾ ਗਿਆ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਧਾਨ ਸਭਾ ਵਿੱਚ ਪੰਜਾਬ ਸਰਕਾਰ ਦਾ ਆਖਰੀ ਬਜਟ ਪੇਸ਼ ਕਰਦਿਆਂ ਸਰਕਾਰ ਦੀਆਂ ਹੁਣ ਤੱਕ ਪ੍ਰਾਪਤੀਆਂ ਨੂੰ ਗਿਣਾਇਆ ਅਤੇ ਇਸ ਬਜਟ ਨੂੰ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ 2017 ਵਿੱਚ ਪੰਜਾਬ ਦੀ ਮਾਲੀ ਹਾਲਤ ਬਹੁਤ ਖਰਾਬ ਸੀ। ਪਿਛਲੀ ਸਰਕਾਰ ਨੇ ਪੰਜਾਬ ਨੂੰ ਬਹੁਤ ਆਰਥਿਕ ਨੁਕਸਾਨ ਪਹੁੰਚਾਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰ ‘ਤੇ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ਾ ਹੈ। 7 ਹਜ਼ਾਰ 791 ਕਰੋੜ ਰੁਪਏ ਦੀ ਦੇਣਦਾਰੀ ਸਾਨੂੰ ਵਿਰਾਸਤ ਵਿੱਚ ਮਿਲੀ ਹੈ, ਪਰ ਕੈਪਟਨ ਸਰਕਾਰ ਦੀਆਂ ਨੀਤਿਆਂ ਕਾਰਨ ਪੰਜਾਬ ਇਨ੍ਹਾਂ ਸਾਰੀਆਂ ਪਰੇਸ਼ਾਨੀਆਂ ਤੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚੰਗਾ ਸੰਕੇਤ ਹੈ ਕਿ ਪਿਛਲੇ 4 ਸਾਲਾਂ ਸਮੇਤ ਪੰਜਾਬ ਸਰਕਾਰ ਇੱਕ ਵੀ ਦਿਨ ਓਵਰ ਡ੍ਰਾਫਟ ਨਹੀਂ ਗਈ ਹੈ। ਕੈਪਟਨ ਸਰਕਾਰ ਨੂੰ ਆਉਣ ਵਾਲੀਆਂ ਨਸਲਾਂ ਦੀ ਵੀ ਫਿਕਰ ਹੈ।

ਬਜਟ ਦੇ ਐਲਾਨ ਦੌਰਾਨ ਖਜ਼ਾਨਾ ਮੰਤਰੀ ਨੇ ਕਿਹਾ ਪੰਜਾਬ ਦਾ 1 ਹਜ਼ਾਰ 168 ਕਰੋੜ ਰਿਜ਼ਰਵ ਬੈਂਕ ਕੋਲ ਜਮ੍ਹਾਂ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸਾਲ 2021-22 ਬਜਟ ਅਨੁਮਾਨ ਵਿੱਚ ਸੂਬੇ ਦਾ ਕੁੱਲ ਖਰਚਾ 1,68,015 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜੋ ਕਿ ਸਾਲ 2020-21 (ਬਜਟ ਅਨੁਮਾਨ) ਅਤੇ ਸਾਲ 2020-21 (ਸੋਧੇ ਅਨੁਮਾਨ) ਵਿੱਚ ਕ੍ਰਮਵਾਰ 9 ਪ੍ਰਤੀਸ਼ਤ ਅਤੇ 20 ਪ੍ਰਤੀਸ਼ਤ ਦਾ ਵਾਧਾ ਹੈ।

ਮਨਪ੍ਰੀਤ ਬਾਦਲ ਨੇ ਆਪਣੇ ਚੋਣ ਪਿਟਾਰੇ ‘ਚੋਂ ਕੀਤੇ ਵੱਡੇ ਐਲਾਨ

 • ਕੈਪਟਨ ਸਰਕਾਰ ਨੇ ਸ਼ਗਨ ਸਕੀਮ ਦੀ ਰਾਸ਼ੀ 21000 ਤੋਂ ਵਧਾ ਕੇ 51000 ਰੁਪਏ ਕਰ ਦਿੱਤੀ ਹੈ।
 • ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕੀਤੀ ਗਈ ਹੈ।
 • ਖੇਤ ਮਜ਼ਦੂਰਾਂ ਦਾ 526 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। 1.13 ਲੱਖ ਕਿਸਾਨਾਂ ਲਈ 1186 ਕਰੋੜ ਰੁਪਏ ਰੱਖੇ ਗਏ ਹਨ ਅਤੇ 1712 ਕਰੋੜ ਰੁਪਏ ਕਰਜ਼ ਮੁਆਫੀ ਲਈ ਰੱਖੇ ਗਏ ਹਨ।
 • ਅਜ਼ਾਦੀ ਘੁਲਾਟੀਆਂ ਦੀ ਪੈਨਸ਼ਨ 7500 ਰੁਪਏ ਤੋਂ ਵਧਾ ਕੇ 9400 ਰੁਪਏ ਕੀਤੀ ਗਈ।
 • ਲੇਖਕਾਂ ਲਈ ਐਲਾਨ ਕਰਦਿਆਂ ਸ਼੍ਰੋਮਣੀ ਪੁਰਸਕਾਰਾਂ ਦੀ ਪ੍ਰਾਈਜ਼ ਮਨੀ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਗਈ। ਹਿੰਦੀ ਪੰਜਾਬੀ ਉਰਦੂ ਦੀਆਂ ਕਿਤਾਬਾਂ ਛਪਵਾਉਣ ਲਈ 100 ਸਫਿਆਂ ਦੀ ਕਿਤਾਬ ਲਈ ਸਹਿਯੋਗ ਰਾਸ਼ੀ 10 ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਰੁਪਏ ਕੀਤੀ ਗਈ।
 • ਸ਼੍ਰੋਮਣੀ ਐਵਾਰਡ ਦੀ ਰਾਸ਼ੀ ਵੀ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ। ਪੰਜਾਬੀ, ਹਿੰਦੀ, ਉਰਦੂ ਦੇ ਬਜ਼ੁਰਗ ਲੇਖਕਾਂ ਦੇ ਪਰਿਵਾਰਾਂ ਨੂੰ ਹੁਣ 5 ਹਜ਼ਾਰ ਤੋਂ 15 ਹਜ਼ਾਰ ਰੁਪਏ ਪੈਨਸ਼ਨ ਮਿਲੇਗੀ।
 • ਸਰਕਾਰੀ ਬੱਸਾਂ ਵਿੱਚ ਔਰਤਾਂ ਦਾ ਕਿਰਾਇਆ ਮੁਆਫ ਹੋਵੇਗਾ। ਸਰਕਾਰੀ ਕਾਲਜਾਂ ਦੇ ਵਿਦਿਆਰਥੀ ਵੀ ਬੱਸਾਂ ਵਿੱਚ ਮੁਫਤ ਸਫਰ ਕਰ ਸਕਣਗੇ।
 • 1 ਹਜ਼ਾਰ 60 ਕਰੋੜ ਹੈਲਥ ਮਿਸ਼ਨ ਲਈ ਰੱਖੇ ਗਏ ਹਨ।
 • ਦੋ ਮੈਡੀਕਲ ਕਾਲਜ ਕਪੂਰਥਲਾ, ਹੁਸ਼ਿਆਰਪੁਰ ਵਿਖੇ ਖੋਲ੍ਹਣ ਦੀ ਮਨਜ਼ੂਰੀ ਮਿਲੀ ਹੈ। ਇਸ ਲਈ 80 ਕਰੋੜ ਰੁਪਏ ਰੱਖੇ ਗਏ ਹਨ। ਗੁਰਦਾਸਪੁਰ ‘ਚ ਵੀ ਮੈਡੀਕਲ ਕਾਲਜ ਖੋਲ੍ਹਣ ਦੀ ਯੋਜਨਾ ਹੈ।
 • ਕਪੂਰਥਲਾ ‘ਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਯਾਦ ‘ਚ 22 ਤੋਂ 25 ਏਕੜ ਦੀ ਜਗ੍ਹਾ ‘ਚ 100 ਕਰੋੜ ਦੀ ਲਾਗਤ ਨਾਲ ਵਿਸ਼ੇਸ਼ ਮਿਊਜ਼ੀਅਮ ਬਣੇਗਾ।
 • ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ 90 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦਾ ਐਲਾਨ ਵੀ ਕੀਤਾ ਗਿਆ। ਕੈਪੀਟਲ ਐਕਸਪੈਂਡੀਚਰ ਲਈ 14,134 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
 • ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ 300 ਕਰੋੜ ਰੁਪਏ ਰੱਖੇ ਗਏ ਹਨ।
 • ਪੰਜਾਬ ਦੇ ਦੁੱਧ ਉਤਪਾਦਨ ਵਿੱਚ 7 ਫੀਸਦ ਵਾਧਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
 • ਮੈਡੀਕਲ ਸਿੱਖਿਆ ਅਤੇ ਖੋਜ ਲਈ 1008 ਕਰੋੜ ਰੁਪਏ ਰੱਖੇ ਗਏ ਹਨ। 150 ਕਰੋੜ ਰੁਪਏ ਲਾਹੌਰ ਬ੍ਰਾਂਚ ਲਈ ਰੱਖੇ ਗਏ ਹਨ, ਇਸ ਨਾਲ 150 ਪਿੰਡਾਂ ਨੂੰ ਫਾਇਦਾ ਹੋਵੇਗਾ।
 • 100 ਕਰੋੜ ਪੱਕੇ ਖਾਲੇ ਕੋਟਲਾ ਬ੍ਰਾਂਚ ਲਈ ਰੱਖੇ ਗਏ ਹਨ।
 • ਪੱਟੀ ਵਿੱਚ ਮੱਝਾਂ ਦੇ ਰਿਸਰਚ ਸੈਂਟਰ ਲਈ 20 ਕਰੋੜ ਰੁਪਏ ਰੱਖੇ ਗਏ ਹਨ।
 • ਸਮਾਰਟ ਫੋਨਾਂ ਲਈ 100 ਕਰੋੜ ਰੁਪਏ ਰੱਥੇ ਗਏ ਹਨ।
 • ਸਕੂਲ ਸਿੱਖਿਆ ਲਈ 11 ਹਜ਼ਾਰ 861 ਰੁਪਏ ਦੀ ਤਜ਼ਵੀਜ਼ ਰੱਖੀ ਗਈ ਹੈ।
 • 350 ਕਰੋੜ ਰੁਪਏ ਮਿਡ-ਡੇ ਮੀਲ ਲਈ ਰੱਖੇ ਗਏ ਹਨ।
 • ਮਲੇਰਕੋਟਲਾ, ਜ਼ੀਰਾ ਤੇ ਕਾਲਾ ਅਫਗਾਨਾ ਦੇ ਕਾਲਜਾਂ ਲਈ 3 ਕਰੋੜ ਰੁਪਏ ਮੁਰੰਮਤ ਲਈ ਰੱਖੇ ਗਏ ਹਨ।
 • 6ਵੀਂ ਤੋਂ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਦਿੱਤੇ ਜਾ ਰਹੇ ਹਨ।
 • ਮਲੇਰਕੋਟਲਾ ‘ਚ ਇਕੱਲੀਆਂ ਲੜਕੀਆਂ ਦੇ ਕਾਲਜ ਦਾ ਐਲਾਨ ਕੀਤਾ ਗਿਆ। SC-ST ਦੇ ਬੈਕਲਾਗ ਨੂੰ ਪੂਰਾ ਕੀਤਾ ਜਾਵੇਗਾ। ਹੈਂਡੀਕੈਪਡ ਬੱਚਿਆ ਦਾ ਬਕਾਇਆ ਭਰਿਆ ਜਾਵੇਗਾ।
 • 50 ਜ਼ਿਲ੍ਹਿਆਂ ਵਿੱਚ ਵਰਕਿੰਗ ਵੁਮੈਨ ਹੋਸਟਲ ਬਣਾਏ ਜਾਣਗੇ।
 • ਪ੍ਰੀ ਮੈਟ੍ਰਿਕ ਸਕਾਲਰਸ਼ਿਪ ਲਈ 60 ਕਰੋੜ ਦਾ ਬਜਟ ਰੱਖਿਆ ਗਿਆ ਹੈ।
 • ਰਾਮ ਤੀਰਥ, ਅੰਮ੍ਰਿਤਸਰ ਵਿੱਚ ਨਵੀਂ IIT ਬਣਾਈ ਜਾਵੇਗੀ।
 • ਸ਼ਹੀਦ ਭਗਤ ਸਿੰਘ ਨਗਰ ‘ਚ ਪੁਲਿਸ ਲਾਈਨ ਲਈ 13 ਕਰੋੜ ਰੁਪਏ ਜ਼ਮੀਨ ਖਰੀਦਣ ਲਈ ਰੱਖਿਆ ਗਿਆ ਹੈ।
 • ਸਮਾਰਟ ਕਾਰਡ ਰਾਸ਼ਨ ਸਕੀਮ ਤਹਿਤ ਲਾਭਪਾਤਰੀਆਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿੱਲੋ ਕਣਕ ਸਪਲਾਈ ਕੀਤੀ ਜਾਏਗੀ। ਇਸ ਲਈ 120 ਕਰੋੜ ਰੁਪਏ ਐਲਾਨੇ ਗਏ।
 • ਇਸ ਸਾਲ 428 ਕਰੋੜ ਰੁਪਏ ਖੇਡਾਂ ਲਈ ਰੱਖੇ ਗਏ।
 • 157 ਕਰੋੜ ਰੁਪਏ ਕੰਢੀ ਇਲਾਕੇ ਦੇ ਟਿਊਬਵੈਲਾਂ ਲਈ ਰੱਖੇ ਗਏ।
 • ਦੋ ਨਵੀਆਂ ਜੇਲ੍ਹਾਂ ਬਣਾਈਆਂ ਜਾਣਗੀਆਂ। ਬਠਿੰਡਾ ਵਿੱਚ 250 ਕਰੋੜ ਦੀ ਲਾਗਤ ਨਾਲ ਵੂਮੈਨ ਸੈੱਲ ਬਣੇਗੀ। ਗੋਇੰਦਵਾਲ ਵਿੱਚ 2780 ਕੈਦੀ ਰੱਖੇ ਜਾਣਗੇ।
 • 103 ਕਰੋੜ ਖੁਰਾਲਗੜ੍ਹ ਦੇ ਮੈਮੋਰੀਅਲ ਲਈ ਰੱਖੇ ਗਏ ਹਨ। ਮਨਰੇਗਾ ਲਈ 400 ਕਰੋੜ ਰੁਪਏ ਰੱਖੇ ਹਨ।
 • 3000 ਮਿਨੀ ਬੱਸਾਂ ਦੇ ਪਰਮਿਟ ਇਸ ਸਾਲ ਜਾਰੀ ਕੀਤੇ ਜਾਣਗੇ।
 • ਸੂਬੇ ਵਿੱਚ ਹੁਣ ਤੱਕ 58 ਕਰੋੜ ਰੁਪਏ ਦੀ ਲਾਗਤ ਨਾਲ 2,046 ਸਿਹਤ ਅਤੇ ਤੰਦਰੁਸਤੀ ਕੇਂਦਰ ਚਾਲੂ ਕੀਤੇ ਗਏ ਹਨ। ਇਨ੍ਹਾਂ ਦਾ ਸੰਚਾਲਨ ਸਿਹਤ ਵਿਭਾਗ ਵੱਲੋਂ ਕੀਤਾ ਜਾਵੇਗਾ।
 • ਸਾਰੇ ਜ਼ਿਲ੍ਹਾ ਹਸਪਤਾਲਾਂ, ਉਪ ਮੰਡਲ ਹਸਪਤਾਲਾਂ ਅਤੇ ਸੀਐੱਚਸੀ ਸਮੇਤ ਬਰਨਾਲਾ, ਧਰਮਕੋਟ, ਚਮਕੌਰ ਸਾਹਿਬ ਆਦਿ ਦੀ ਮੁਰੰਮਤ ਅਤੇ ਨਵੀਨੀਕਰਨ ਲਈ 100 ਕਰੋੜ ਰੁਪਏ ਅਲਾਟ ਕਰਨ ਦਾ ਪ੍ਰਸਤਾਵ ਰੱਖਿਆ।
 • ਸੂਬੇ ਵਿੱਚ ਬਿਹਤਰ ਪਹੁੰਚ ਲਈ ਵਾਹਨਾਂ ਦੀ ਗਿਣਤੀ 240 ਤੋਂ ਵਧਾ ਕੇ 400 ਕਰਨ ਦਾ ਪ੍ਰਸਤਾਵ ਰੱਖਿਆ ਗਿਆ।
 • ‘ਇੰਟੀਗਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ’ ਲਈ ਲਗਭਗ 12 ਲੱਖ ਬੱਚਿਆਂ ਅਤੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਪੂਰਕ ਪੋਸ਼ਣ ਪ੍ਰਦਾਨ ਕਰਨ ਲਈ 825 ਕਰੋੜ ਰੁਪਏ ਜਾਰੀ ਕੀਤੇ।
 • ਪਾਈਪਾਂ ਦੀ ਸਪਲਾਈ ਅਤੇ ਪੀਣ ਯੋਗ ਪਾਣੀ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ 2148 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ।
 • ਬੰਦ ਹੋਏ ਟਿਊਬਵੈੱਲਾਂ ਵਿਰੁੱਧ 141 ਨਵੇਂ ਟਿਊਬਵੈਂਲ ਲਗਾਏ ਗਏ ਹਨ ਅਤੇ ਇਸ ਮੰਤਵ ਲਈ 40 ਕਰੋੜ ਰੁਪਏ ਰੱਖੇ ਗਏ ਹਨ।
 • ਐਗਮਾਰਕ ਯੋਜਨਾ ਦੇ ਤਹਿਤ ਸ਼ਹਿਦ, ਦੇਸੀ ਘਿਉ, ਬਨਸਪਤੀ ਤੇਲ, ਪੀਸੇ ਹੋਏ ਮਸਾਲੇ, ਕਣਕ ਦਾ ਆਟਾ ਅਤੇ ਵੇਸਣ ਵਰਗੀਆਂ ਵਸਤਾਂ ਦੀ ਗਰੇਡਿੰਗ ਅਤੇ ਪੈਕਿੰਗ ਲਈ 200 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
 • ਕਣਕ, ਝੋਨੇ ਦੇ ਚੱਕਰ ਤੇ ਨਿਰਭਰਤਾ ਘਟਾਉਣ ਅਤੇ ਫਸਲੀ ਚੱਕਰ ਵਿੱਚ ਵਿਭਿੰਨਤਾ ਲਿਆਉਣ ਲਈ 361 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
 • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੂਬੇ ਦੇ ਹਰੇਕ ਪਿੰਡ ਵਿੱਚ 400 ਬੂਟੇ ਲਗਾਏ ਜਾਣਗੇ।
 • ਸੂਬੇ ਵਿੱਚ ਜੰਗਲੀ ਜੀਵਾਂ ਦੇ ਪ੍ਰਬੰਧਨ ਅਤੇ ਵਿਕਾਸ ਲਈ 7 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
 • ਸੂਬੇ ਵਿੱਚ ਨਹਿਰੀ ਸਹੂਲਤਾਂ ਦੀ ਪਹੁੰਚ ਨੂੰ ਵਧਾਉਣ ਲਈ 452 ਕਰੋੜ ਰੁਪਏ ਦੀ ਲਾਗਤ ਵਾਲੀਆਂ ਵੱਖ-ਵੱਖ ਨਹਿਰਾਂ ਨਾਲ ਸਬੰਧਿਤ 29 ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।
 • ਕੋਟਲਾ ਬ੍ਰਾਂਚ ਪਾਰਟ-2 ਪ੍ਰਾਜੈਕਟ ਦੇ ਫੀਲਡ ਚੈਨਲਾਂ ਦੇ ਨਿਰਮਾਣ ਕਾਰਜ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
 • ਵਿਗਿਆਨ ਅਤੇ ਤਕਨਾਲੋਜੀ ਲਈ 51 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ ਹੈ, ਜਿਸ ਵਿੱਚੋਂ 11 ਕਰੋੜ ਰੁਪਏ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਦੇ ਸਪੇਸ ਥੀਏਟਰ ਦੇ ਨਵੀਨੀਕਰਨ ਲਈ ਹਨ।
 • ਵਿਦਿਆਰਥੀਆਂ ਨੂੰ ਕੈਰੀਅਰ ਅਤੇ ਮਾਰਗ ਦਰਸ਼ਨ ਦੀ ਸਲਾਹ ਦੇਣ ਲਈ ਇੱਕ ਨਵੀਂ ਸਕੀਮ ‘ਕੈਰੀਅਰ ਅਤੇ ਗਾਈਡੈਂਸ ਕਾਊਂਸਲਿੰਗ’ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ।
 • ਗੁਰੂ ਨਾਨਕ ਦੇਵ ਯੂਵੀਵਰਸਿਟੀ, ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੇਂਦਰ ਸਥਾਪਤ ਕਰਨ ਲਈ 5 ਕਰੋੜ ਰੁਪਏ ਦੀ ਰਾਸ਼ੀ ਤਜਵੀਜ਼ ਕੀਤੀ ਗਈ ਹੈ।
 • ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਉਸ ਦੁਆਰਾ ਤਿਆਰ ਕੀਤੀ ਕਰਜ਼ ਦੇਣਦਾਰੀ ਦਾ ਹਿਸਾਬ ਬਰਾਬਰ ਕਰਨ ਲਈ 90 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਲਈ ਤਜਵੀਜ਼ ਰੱਖੀ ਗਈ ਹੈ।
 • ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਰਕਾਰ 432 ਕਰੋੜ ਰੁਪਏ ਦੀ ਲਾਗਤ ਨਾਲ ਜੈਐੱਨਡੀਯੂ ਵਿੱਚ ਇੱਕ ਇੰਟਰਫੇਥ ਇੰਸਟੀਚਿਊਟ ਸਥਾਪਿਤ ਕਰ ਰਹੀ ਹੈ।
 • ਐਲੀਮੈਂਟਰੀ ਤੋਂ ਸੈਕੰਡਰੀ ਦੌਰਾਨ ਸਕੂਲ ਛੱਡਣ ਦੀ ਦਰ ਨੂੰ ਘਟਾਉਣ, ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਪੋਸਟ-ਮੈਟ੍ਰਿਕ ਦੇ ਪੜਾਅ ਤੱਕ ਪਹੁੰਚਣ ਦਾ ਬਿਹਤਰ ਮੌਕਾ ਪ੍ਰਦਾਨ ਕਰਨ ਲਈ 60 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
 • ਟ੍ਰੇਡ ਇਨਫਰਾਸਟਰੱਕਚਰ ਫਾਰ ਐਕਸਪੋਰਟ ਸਕੀਮ ਦੇ ਤਹਿਤ ਪੰਜਾਬ ਦੇ 5 ਉਦਯੋਗਿਕ ਫੋਕਲ ਪੁਆਇੰਟ ਵਿੱਚ 29 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਅਤੇ ਅਪਗ੍ਰੇਡ ਕੀਤੇ ਜਾ ਰਹੇ ਹਨ।
 • ਪਟਿਆਲਾ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਲਈ 15 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
 • ਨਸ਼ਾ ਛੁਡਾਉ ਕੇਂਦਰਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦੇਣ ਲਈ 5ਦ ਕਰੋੜ ਰੁਪਏ ਦਾ ਖਰਚਾ ਕੀਤਾ ਗਿਆ ਹੈ।
 • ਡਾਇਲ 112 ਨੂੰ ਹੋਰ ਮਜ਼ਬੂਤ ਕਰਨ ਲਈ 6 ਕਰੋੜ ਰੁਪਏ ਦੀ ਵੰਡ ਦਾ ਪ੍ਰਸਤਾਵ ਰੱਖਿਆ ਗਿਆ ਹੈ।
 • ਪੁਲਿਸ ਬਲ ਦੇ ਆਧੁਨਿਕੀਕਰਨ ਲਈ 89 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ।
 • ਪਟਿਆਲਾ ਅਤੇ ਬਟਾਲਾ ਵਿੱਚ ਸੀਸੀਟੀਵੀ ਕੈਮਰੇ ਲਗਾਉਣ, ਡਾਟਾ ਸੈਂਟਰ ਨੈੱਟਵਰਕਿੰਗ ਅਤੇ ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਐਂਡ ਸਿਸਟਮ ਕਵਰੇਜ ਆਦਿ ਲਈ 10 ਕਰੋੜ ਰੁਪਏ ਦੀ ਵਿੱਤੀ ਯੋਜਨਾ ਦਾ ਐਲਾਨ ਕੀਤਾ।
 • ਪੇਂਡੂ ਬੁਨਿਆਦੀ ਢਾਂਚੇ ਅਤੇ ਪੇਂਡੂ ਰੋਜ਼ੀ ਰੋਟੀ ਦੀ ਸਿਰਜਣਾ ਲਈ 3744 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
 • ਸੂਬੇ ਦੇ ਪੇਂਡੂ ਖੇਤਰਾਂ ਵਿੱਚ ਕੱਚੀ ਛੱਤ ਵਾਲੇ ਘਰਾਂ ਨੂੰ ਪੱਕੀ ਛੱਤ ਵਾਲੇ ਘਰਾਂ ਵਿੱਚ ਤਬਦੀਲ ਕਰਨ ਲਈ 500 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
 • ਸੂਬੇ ਵਿੱਚ ਕਬਰਿਸਤਾਨ ਵਿੱਚ ਮੁੱਢਲੀਆਂ ਸਹੂਲਤਾਂ ਲਈ ਪਿੰਡਾਂ ਨੂੰ ਮੁਹੱਈਆ ਕਰਵਾਉਣ ਲਈ 5 ਲੱਖ ਰੁਪਏ ਦੀ ਗ੍ਰਾਂਟ ਦਾ ਪ੍ਰਸਤਾਵ ਦਿੱਤਾ।
 • ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ 3.52 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੀ ਜਾਵੇਗੀ।
 • ਪਟਿਆਲਾ ਹੈਰੀਟੇਜ ਫੈਸਟੀਵਲ, ਮਿਲਟਰੀ ਲਿਟਰੇਚਰ ਫੈਸਟੀਵਲ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਦੇ ਆਯੋਜਨ ਲਈ 5 ਕਰੋੜ ਰੁਪਏ ਦੀ ਰਕਮ ਪ੍ਰਸਤਾਵਿਤ ਕੀਤੀ ਗਈ।
 • 25 ਨਵੇਂ ਹੋਰਟੀਕਲਚਰ ਇੰਸਟੀਚਿਊਟ ਬਣਨਗੇ। ਇਸ ਉੱਤੇ ਕਰੀਬ 80 ਕਰੋੜ ਰੁਪਏ ਲੱਗਣਗੇ ਤੇ ਇਸ ਸਾਲ ਪੰਜ ਬਣਨਗੇ।
 • ਸੈਂਟਰ ਫਾਰ ਐਕਸੀਲੈਂਸ ਫਾਰ ਵੈਜੀਟੇਬਲ ਫਾਜ਼ਿਲਕਾ ਦੇ ਗੋਬਿੰਦਗੜ੍ਹ ਪਿੰਡ ਵਿੱਚ ਬਣੇਗਾ।
 • ਘੱਗਰ ਤੇ ਬਿਆਸ ਦਰਿਆ ਦੇ ਵੇਸਟ ਪਾਣੀ ਨੂੰ ਸਿੰਜਾਈ ਯੋਗ ਬਣਾਉਣ ਲਈ 200 ਕਰੋੜ ਰੁਪਏ ਦੀ ਤਜਵੀਜ਼ ਰੱਖੀ ਹੈ।
 • ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ 50 ਹਜ਼ਾਰ ਮਸ਼ੀਨਾਂ ਪਿੰਡਾਂ ਵਿੱਚ ਵੰਡੀਆਂ ਜਾਣਗੀਆਂ ਤੇ ਇਸ ਲਈ 40 ਕਰੋੜ ਰੁਪਏ ਰੱਖੇ ਗਏ ਹਨ।
 • ਕਿਸਾਨਾਂ ਨੂੰ ਉਨ੍ਹਾਂ ਦੇ ਬਾਗਬਾਨੀ ਉਤਪਾਦਾਂ ਦੀ ਸਵੈ-ਮੰਡੀਕਰਨ ਲਈ ਮੋਬਾਈਲ ਵੈਂਡਿੰਗ ਕਾਰਟ ਦੀ ਵੰਡ ਲਈ 9 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ।

Leave a Reply

Your email address will not be published. Required fields are marked *