India

ਚੰਡੀਗੜ੍ਹ ‘ਚ ਫਿਰ ਲੱਗਾ ਖਾਲਿਸਤਾਨ ਜ਼ਿੰਦਾਬਾਦ ਦਾ ਪੋਸਟਰ

‘ਦ ਖ਼ਾਲਸ ਬਿਊਰੋ:- ਚੰਡੀਗੜ੍ਹ ਵਿੱਚ ਖਾਲਿਸਤਾਨ ਦੇ ਨਾਮ ‘ਤੇ ਫਿਰ ਤੋਂ ਸ਼ਰਾਰਤ ਕੀਤੀ ਗਈ ਹੈ। ਸ਼ਰਾਰਤੀ ਅਨਸਰਾਂ ਵੱਲੋਂ ਚੰਡੀਗੜ੍ਹ ਦੇ ਸੈਕਟਰ 28 ਦੇ ਵਿੱਚ ਚੰਡੀਗੜ੍ਹ ਦੇ ਗਾਈਡ ਮੈਪ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਗਾਏ ਗਏ ਹਨ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 44 ਵਿੱਚ ਇਹ ਸ਼ਰਾਰਤ ਕੀਤੀ ਗਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿਛਲੇ ਕੁੱਝ ਸਮੇਂ ਤੋਂ ਦੇਸ਼ ਵਿਰੋਧੀ ਤਾਕਤਾਂ ਦੇਸ਼ ਨੂੰ ਤੋੜਨ ਵਿੱਚ ਸਰਗਰਮ ਹਨ। ਕੁੱਝ ਮਹੀਨੇ ਪਹਿਲਾਂ ਮੋਗਾ ‘ਚ ਕਈ ਥਾਈਂ ਖਾਲਿਸਤਾਨੀ ਝੰਡੇ ਲਗਾਏ ਗਏ ਸਨ। ਹਾਲਾਂਕਿ, ਪੁਲਿਸ ਨੇ ਇਸ ਮਾਮਲੇ ‘ਚ ਕੁੱਝ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।