India Punjab

ਘੱਟੋ-ਘੱਟ ਸਮੱਰਥਨ ਮੁੱਲ ਪਹਿਲਾਂ ਵਾਂਗ ਜਾਰੀ ਰਹੇਗਾ : ਪ੍ਰਧਾਨ ਮੰਤਰੀ

ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਰਾਜਸਭਾ ‘ਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਪਹਿਲਾਂ ਵੀ ਸੀ ਤੇ ਹੁਣ ਅੱਗੇ ਵੀ ਰਹੇਗਾ। ਮੰਡੀਆਂ ਦਾ ਅਧੁਨੀਕਰਣ ਕੀਤਾ ਜਾਵੇਗਾ ਤੇ ਗਰੀਬਾਂ ਨੂੰ ਸਸਤੇ ਮੁੱਲ ‘ਤੇ ਰਾਸ਼ਨ ਵੀ ਮਿਲਦਾ ਰਹੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਸੀਂ ਤੈਅ ਕਰਨਾ ਹੈ ਕਿ ਸਮੱਸਿਆ ਦਾ ਹਿੱਸਾ ਬਣਨਾ ਹੈ ਕਿ ਹੱਲ ਦਾ ਤਰੀਕਾ। ਰਾਜਨੀਤੀ ਅਤੇ ਰਾਸ਼ਟਰਨੀਤੀ ‘ਚ ਸਾਨੂੰ ਕਿਸੇ ਇੱਕ ਨੂੰ ਚੁਣਨਾ ਹੋਵੇਗੇ।  ਉਨ੍ਹਾਂ ਕਿਹਾ ਕਿ ਸਦਨ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਬਹੁਤ ਚਰਚਾ ਹੋਈ ਹੈ ਪਰ ਅੰਦੋਲਨ ਦੀ ਮੂਲ ਗੱਲ ‘ਤੇ ਚਰਚਾ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ 33 ਫ਼ੀਸਦ ਕਿਸਾਨ ਅਜਿਹੇ ਹਨ ਜਿਨ੍ਹਾਂ ਕੋਲ ਦੋ ਏਕੜ ਤੋਂ ਗੱਟ ਜ਼ਮੀਨ ਹੈ, 18 ਫ਼ੀਸਦ ਅਜਿਹੇ ਹਨ ਜਿਨ੍ਹਾਂ ਕੋਲ਼ ਦੋ ਤੋਂ ਚਾਰ ਏਕੜ ਜ਼ਮੀਨ ਹੈ। ਇਹ ਕਿੰਨੀ ਵੀ ਮਿਹਨਤ ਕਰ ਲੈਣ, ਇਸ ਨਾਲ਼ ਇਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ।

ਪ੍ਰਧਾਨ ਮੰਤਰੀ ਨੇ ਸੰਬੋਧਨ ਦੌਰਾਨ ਆਪਣੀ ਸਰਕਾਰ ਦੇ ਕਾਰਜਕਾਲ ਵਿੱਚ ਚਲਾਈਆਂ ਕਿਸਾਨਾਂ ਦੇ ਕਲਿਆਣ ਲਈ ਯੋਜਨਾਵਾਂ ਦੀ ਵੀ ਉਚੇਚੀ ਚਰਚਾ ਕੀਤੀ। ਪ੍ਰਧਾਨ ਮੰਤਰੀ  ਨੇ ਕਿਹਾ ਕਿ ਭਾਰਤ ਸਿਰਫ਼ ਦੁਨਿਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੀ ਨਹੀਂ ਹੈ। ਲੋਕਤੰਤਰ ਭਾਰਤ ਦੇ ਲੋਕਾਂ ਦਾ ਵਿਹਾਰ ਹੈ, ਸਾਡੇ ਰਾਸ਼ਟਰ ਦਾ ਸੁਭਾਅ ਲੋਕਤੰਤਰਿਕ ਹੈ।  ਉਨ੍ਹਾਂ ਕਿਹਾ ਕਿ ਸਾਡਾ ਲੋਕਤੰਤਰ ਕਿਸੇ ਵੀ ਅਰਥਾਂ ਵਿੱਚ ਪੱਛਮੀ ਸੰਸਥਾ ਨਹੀਂ ਹੈ। ਇਹ ਇੱਕ ਮਨੁੱਖੀ ਸੰਸਥਾ ਹੈ। ਭਾਰਤ ਦਾ ਰਾਸ਼ਟਰਵਾਦ ਨਾ ਤਾਂ ਛੋਟਾ ਹੈ ਤੇ ਨਾ ਹੀ ਹਮਲਾਵਰ। ਇਹ ਸੱਤਿਅਮ, ਸ਼ਿਵਮ ਤੇ ਸੁੰਦਰਮ ਦੀਆਂ ਕਦਰਾਂ ਕੀਮਤਾਂ ‘ਤੇ ਅਧਾਰਿਤ ਹੈ।

ਪ੍ਰਧਾਨ ਮੰਤਰੀ ਨੇ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਤ ਸੂਬਾ ਸਰਕਾਰਾਂ ਦੀਆਂ ਕੋਸ਼ਿਸ਼ਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੇ ਦੌਰ ਵਿੱਚ ਵੀ ਸੰਸਾਰ ਭਰ ਦੇ ਲੋਕ ਭਾਰਤ ਵਿੱਚ ਨਿਵੇਸ਼ ਕਰਨ ਲਈ ਤਰਸ ਰਹੇ ਹਨ। ਦੂਜੇ ਦੇਸ਼ਾਂ ਦੇ ਲੋਕ ਹਿੰਦੋਸਤਾਨ ਨੂੰ ਉਮੀਦ ਦੀ ਕਿਰਣ ਵਾਂਗ ਦੇਖ ਰਹੇ ਹਨ।