India

ਦਿੱਲੀ ਤੋਂ ਆਉਣ ਵਾਲੇ ਲੋਕਾਂ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ

‘ਦ ਖ਼ਾਲਸ ਬਿਊਰੋ :- ਦਿੱਲੀ ਵਿੱਚ ਕੋਰੋਨਾਵਾਇਰਸ ਦੀ ਤੀਜੀ ਲਹਿਰ ਚੱਲ ਰਹੀ ਹੈ। ਦਿੱਲੀ ਵਿੱਚ 24 ਘੰਟਿਆਂ ਦੇ ਅੰਦਰ ਇੱਕ ਵਾਰ ਮੁੜ ਤੋਂ ਸਭ ਤੋਂ ਵਧ ਤਕਰੀਬਨ 8 ਹਜ਼ਾਰ ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸਨੂੰ ਵੇਖ ਦੇ ਹੋਏ  ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਲੀ ਤੋਂ ਸ਼ਹਿਰ ਆਉਣ ਵਾਲੇ ਯਾਤਰੀਆਂ ਲਈ ਅਹਿਮ ਐਡਾਇਜ਼ਰੀ ਜਾਰੀ ਕੀਤੀ ਹੈ। ਪ੍ਰਸ਼ਾਸਨ ਦੇ ਇਹ ਨਿਰਦੇਸ਼ ਦਿੱਲੀ ਦੇ ਨਾਲ NCR ਯਾਨਿ ਨੋਇਡਾ,ਗੁਰੂਗਰਾਮ ਤੋਂ ਆਉਣ ਵਾਲੇ ਲੋਕਾਂ ‘ਤੇ ਵੀ ਲਾਗੂ ਹੋਵੇਗਾ।

ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੇ ਨਿਰਦੇਸ਼ 

  • ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੇ ਯਾਤਰੀ ਜੇਕਰ ਕਿਸੇ ਦੇ ਘਰ ਜਾਂ ਚੰਡੀਗੜ੍ਹ ਵਿੱਚ ਕਿਸੇ ਨੂੰ ਮਿਲਦੇ ਹਨ, ਤਾਂ ਉਨ੍ਹਾਂ ਲਈ6 ਫੁੱਟ ਦੀ ਦੂਰ ਲਾਜ਼ਮੀ ਹੋਵੇਗੀ।
  • ਦਿੱਲੀ ਤੋਂ ਜੇਕਰ ਕੋਈ ਕਿਸੇ ਦੇ ਘਰ ਚੰਡੀਗੜ੍ਹ ਆਉਂਦਾ ਹੈ, ਤਾਂ ਉਸ ਲਈ ਘਰ ਵਿੱਚ ਮਾਸਕ ਪਾਉਣਾ ਜ਼ਰੂਰੀ ਹੋਵੇਗਾ।
  • ਦਿੱਲੀ ਤੋਂ ਆਉਣ ਵਾਲੇ ਲੋਕਾਂ ਨਾਲ ਘੱਟ ਤੋਂ ਘੱਟ ਸੰਪਰਕ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
  • ਜੋ ਦਿੱਲੀ ਤੋਂ ਬੱਸ ਦੇ ਜ਼ਰੀਏ ਪਹੁੰਚੇ ਹਨ, ਉਨ੍ਹਾਂ ਦੇ ਲਈ ਸੈਕਟਰ 17 ਬੱਸ ਸਟੈਂਡ ‘ਤੇ ਮੁਫ਼ਤ ਟੈਸਟ ਹੋਵੇਗਾ।
  • ਦਿੱਲੀ ਤੋਂ ਆਉਣ ਵਾਲੇਵਿਅਕਤੀ ਨੂੰ ਜੇਕਰ ਕੋਈ ਆਪਣੇ ਦਫ਼ਤਰ ਬੁਲਾਉਂਦਾ ਹੈ, ਤਾਂ ਵੀ ਇਹ ਨਿਯਮ ਲਾਗੂ ਹੋਵੇਗਾ।
  • ਦਿੱਲੀ ਤੋਂ ਆਉਣ ਵਾਲੇ ਵਿਅਕਤੀ ਨੂੰ ਕੋਈ ਲੱਛਣ ਨਜ਼ਰ ਆਉਂਦਾ ਹੈ, ਤਾਂ ਉਸ ਨੂੰ ਤੁਰੰਤ ਕੋਵਿਡ -19 ਟੈਸਟ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
  • ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ 16 ਦੇ GMSH ਹਸਪਤਾਲ, ਮਨੀਮਾਜਰਾ ਸਿਵਲ ਹਸਪਤਾਲ ਸੈਕਟਰ 22, ਸਿਵਲ ਹਸਪਤਾਲ ਸੈਕਟਰ 45 ਵਿੱਚ ਮੁਫ਼ਤ ਟੈਸਟ ਦੀ ਸਹੂਲਤ ਦਿੱਤੀ ਗਈ ਹੈ।