ਵਾਸ਼ਿੰਗਟਨ: ਯੂਐਸ ਪੁਲਾੜ ਏਜੰਸੀ ‘ਨਾਸਾ’ ਦੇ ਓਸੀਰਿਸ-ਰੇਕਸ ਪੁਲਾੜ ਯਾਨ ਨੇ ਲਗਭਗ ਚਾਰ ਸਾਲਾਂ ਦੀ ਲੰਮੀ ਯਾਤਰਾ ਤੋਂ ਬਾਅਦ ਮੰਗਲਵਾਰ ਨੂੰ ਤਾਰਾ ਗ੍ਰਾਹਕ ਬੰਨੂ ਦੀ ਊਬੜ-ਖਾਬੜ ਸਤਹਿ ’ਤੇ ਸੁਰੱਖਿਅਤ ਲੈਂਡਿੰਗ ਕੀਤੀ। ਸਿਰਫ਼ ਇੰਨਾ ਹੀ ਨਹੀਂ, ਯਾਨ ਨੇ ਆਪਣੇ ਰੋਬੋਟਿਕ ਹੱਥਾਂ ਨਾਲ ਗ੍ਰਹਿ ਦੀਆਂ ਚੱਟਾਨਾਂ ਦੇ ਨਮੂਨੇ ਵੀ ਇਕੱਤਰ ਕੀਤੇ, ਜਿਨ੍ਹਾਂ ਦਾ ਨਿਰਮਾਣ ਸਾਡੇ ਸੌਰ ਮੰਡਲ ਦੇ ਜਨਮ ਵੇਲੇ ਹੋਇਆ ਸੀ। ਇਸ ਪੁਲਾੜ ਯਾਨ ਨੂੰ ਲਾਕਹੀਡ ਮਾਰਟਿਨ ਨੇ ਬਣਾਇਆ ਹੈ।

ਇਸ ਦੇ ਨਾਲ ਹੀ ਨਾਸਾ ਦੇ ਪੁਲਾੜ ਯਾਨ ਨੇ ਪੁਲਾੜ ਵਿੱਚ ਇਤਿਹਾਸ ਰਚ ਦਿੱਤਾ ਹੈ। ਇੱਕ ਬੱਸ ਜਿੰਨੇ ਵੱਡੇ ਪੁਲਾੜ ਯਾਨ ਨੇ ਐਸਟ੍ਰੋਇਡ ਬੇਨੂ (Bennu) ਨੂੰ ਸਫਲਤਾਪੂਰਵਕ ਛੂਹ ਲਿਆ ਜੋ ਧਰਤੀ ਤੋਂ ਲਗਭਗ 200 ਮਿਲੀਅਨ ਮੀਲ ਦੀ ਦੂਰੀ ‘ਤੇ ਸਥਿਤ ਹੈ। ਪੁਲਾੜ ਯਾਨ ਨੇ ਰੋਬੋਟਿਕ ਬਾਂਹ ਦੀ ਮਦਦ ਨਾਲ ਐਸਟ੍ਰੋਇਡ ਦੇ ਪਥਰੀਲੇ ਹਿੱਸੇ ਨੂੰ ਛੂਹਿਆ ਹੈ। ਏਜੰਸੀ ਦਾ ਕਹਿਣਾ ਹੈ ਕਿ ਇਹ ਪ੍ਰਯੋਗ ਬ੍ਰਹਿਮੰਡ ਦੇ ਅਣਸੁਲਝੇ ਰਹੱਸਿਆਂ ਨੂੰ ਹੱਲ ਕਰਨ ਵਿੱਚ ਸਹਾਇਤਾ ਕਰੇਗਾ।

ਯੂਐਸ ਪੁਲਾੜ ਏਜੰਸੀ ਨੇ ਦੱਸਿਆ ਕਿ ‘ਓਰਿਜਿਨ, ਸਪੈਕਟ੍ਰਲ ਇੰਟਰਪ੍ਰਿਟੇਸ਼ਨ, ਰਿਸੋਰਸ ਆਈਡੈਂਟੀਫਿਕੇਸ਼ਨ, ਸਿਕਿਓਰਿਟੀ, ਰੈਗੋਲਿਥ ਐਕਸਪਲੋਰਰ (ਓਸੀਰਿਸ-ਰੇਕਸ) ਪੁਲਾੜ ਯਾਨ ਨੇ ਹਾਲ ਹੀ ਵਿੱਚ ਧਰਤੀ ਦੇ ਨਜ਼ਦੀਕ ਇੱਕ ਗ੍ਰਹਿ ਨੂੰ ਛੂਹਿਆ ਅਤੇ ਇਸ ਦੀ ਸਤਹਿ ਤੋਂ ਧੂੜ ਕਣ ਅਤੇ ਪੱਥਰ ਇਕੱਠੇ ਕੀਤੇ ਅਤੇ ਉਹ ਸਾਲ 2023 ਵਿੱਚ ਧਰਤੀ ਉੱਤੇ ਵਾਪਸ ਆਵੇਗਾ। ਇਹ ਐਸਟਰੋਇਡ ਇਸ ਸਮੇਂ ਧਰਤੀ ਤੋਂ 32.1 ਕਰੋੜ ਕਿਲੋਮੀਟਰ ਤੋਂ ਵੱਧ ਦੀ ਦੂਰੀ ‘ਤੇ ਸਥਿਤ ਹੈ।

ਨਾਸਾ ਨੇ ਕਿਹਾ ਕਿ ਇਹ ਪ੍ਰਯੋਗ ਵਿਗਿਆਨੀਆਂ ਨੂੰ ਸੌਰ ਮੰਡਲ ਦੀ ਮੁੱਢਲੀ ਅਵਸਥਾ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ ਕਿਉਂਕਿ ਇਸਦਾ ਨਿਰਮਾਣ ਵੀ ਅਰਬਾਂ ਸਾਲ ਪਹਿਲਾਂ ਹੋਇਆ ਸੀ। ਇਸ ਦੇ ਨਾਲ ਹੀ ਇਹ ਉਨ੍ਹਾਂ ਤੱਤਾਂ ਦੀ ਪਛਾਣ ਕਰਨ ਵਿੱਚ ਵੀ ਸਹਾਇਤਾ ਕਰੇਗਾ ਜਿਸ ਨਾਲ ਧਰਤੀ ਉੱਤੇ ਜੀਵਨ ਦੀ ਉਤਪੱਤੀ ਹੋਈ ਸੀ।

ਦੱਸ ਦੇਈਏ ਓਸੀਰਿਸ ਰੈਕਸ ਨੂੰ 8 ਸਤੰਬਰ, 2016 ਨੂੰ ਫਲੋਰੀਡਾ, ਅਮਰੀਕਾ ਦੇ ਕੇਪ ਕਨਾਵਰਲ ਏਅਰ ਫੋਰਸ ਸੈਂਟਰ ਤੋਂ ਰਵਾਨਾ ਕੀਤਾ ਗਿਆ ਸੀ। ਇਹ ਯਾਨ 3 ਦਸੰਬਰ ਨੂੰ ਬੇਨੂ ਪਹੁੰਚਿਆ ਅਤੇ ਉਸ ਮਹੀਨੇ ਤੋਂ ਹੀ ਇਹ ਆਪਣੇ ਆਰਬਿਟ ਦਾ ਚੱਕਰ ਲਗਾ ਰਿਹਾ ਹੈ।

ਨਮੂਨਿਆਂ ਦੇ ਨਾਲ ਇੱਕ ਕੈਪਸੂਲ 24 ਸਤੰਬਰ 2023 ਨੂੰ ਧਰਤੀ ’ਤੇ ਪਰਤੇਗਾ।

Leave a Reply

Your email address will not be published. Required fields are marked *