India International Technology

ਗਵਾਲੀਅਰ ਦੇ ਨੌਜਵਾਨ ਨੇ ਕੀਤਾ ਵੱਡਾ ਕਾਰਨਾਮਾ, NASA ਵੀ ਹੈਰਾਨ

ਗਵਾਲੀਅਰ ਵਿੱਚ ਇੱਕ ਇੰਜੀਨੀਅਰ ਪ੍ਰਤੀਕ ਤ੍ਰਿਪਾਠੀ ਨੇ ਨਾਸਾ ਦੇ ਚੰਦਰਮਾ ਦੇ ਲਈ ਆਯੋਜਿਤ ਮਿਸ਼ਨ ਆਰਟੀਮਿਸ-3 ਵਿੱਚ ਯੋਗਦਾਨ ਦੇ ਕੇ ਸ਼ਹਿਰ ਸਮੇਤ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਹ ਨਾਸਾ ਦੇ 10 ਹਫ਼ਤੇ ਦੇ ਸਾਲਾਨਾ ਸਮਰ ਇੰਟਰਨ ਪ੍ਰੋਗਰਾਮ ਦੇ ਲਈ 300 ਸਕਾਲਰ ਵਿੱਚੋਂ ਨਾ ਕੇਵਲ ਚੁਣੇ ਗਏ, ਬਲਕਿ ਆਪਣੀ ਖੋਜ ਦੇ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਦੀ ਖੋਜ ਵਿੱਚ ਦੱਸਿਆ ਗਿਆ ਕਿ ਪੁਲਾੜ ਯਾਤਰੀ ਦੋ ਘੰਟਿਆਂ ਵਿੱਚ ਲੈਂਡਿੰਗ ਸਾਈਟ ਤੋਂ ਪੀਐਸਆਰ (ਸਥਾਈ ਸ਼ੈਡੋ ਖੇਤਰ) ਵਿੱਚ ਵਾਪਸ ਆ ਸਕਦੇ ਹਨ। ਲੈਂਡਿੰਗ ਸਾਈਟ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਜਿਵੇਂ ਕਿ ਢਲਾਨ, ਤਾਪਮਾਨ, ਰੋਸ਼ਨੀ ਅਤੇ ਪੈਦਲ ਚੱਲਣ ਦੇ ਸਮੇਂ ਦੇ ਮਾਪਦੰਡਾਂ ਦਾ ਮੁਲਾਂਕਣ ਕੀਤਾ ਗਿਆ ਸੀ

ਪ੍ਰਤੀਕ ਦੀ ਇਸ ਲਗਨ ਅਤੇ ਮਿਹਨਤ ਨੂੰ ਦੇਖਦੇ ਹੋਏ ਨਾਸਾ ਦੇ ਵਿਗਿਆਨੀਆਂ ਨੇ ਪ੍ਰਤੀਕ ਦੇ ਇਨ੍ਹਾਂ ਮਾਪਦੰਡਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ। ਇਸ ਦੇ ਨਾਲ ਹੀ ਇਸ ਨੂੰ ਆਰਟੇਮਿਸ ਮਿਸ਼ਨ 3 ਦਾ ਖਾਸ ਮਕਸਦ ਵੀ ਬਣਾ ਦਿੱਤਾ। ਪ੍ਰਤੀਕ ਦੇ ਪਿਤਾ ਨੇ ਦੱਸਿਆ ਕਿ ਪ੍ਰਤੀਕ ਨੇ ਆਪਣਾ ਇਹ ਕੰਮ ਲੂਨਰ ਐਂਡ ਪਲੇਨੇਟਰੀ ਇੰਸਟੀਚਿਊਟ ਐੱਲਪੀ ਆਈ ਦੇ ਸੀਨੀਅਰ ਵਿਗਿਆਨੀ ਡਾ.ਡੇਵਿਡ ਕ੍ਰੀਮ ਦੀ ਅਗਵਾਈ ਵਿੱਚ ਪੂਰਾ ਕੀਤਾ।

ਪ੍ਰਦੀਪ ਇਸ ਸਮੇਂ ਜਿਓਮੈਟਿਕਸ ਇੰਜੀਨੀਅਰਿੰਗ ਗਰੁੱਪ ਦਾ ਰਿਸਰਚ ਸਕਾਲਰ ਹੈ, ਜੋ ਪ੍ਰੋਫੈਸਰ ਰਾਹੁਲ ਦੇਵ ਦੇ ਅਧੀਨ ਕੰਮ ਕਰ ਰਿਹਾ ਹੈ। ਪ੍ਰਤੀਕ ਤ੍ਰਿਪਾਠੀ ਨੇ 2016 ਵਿੱਚ ਟ੍ਰਿਪਲ ਆਈਟੀਐਮ ਗਰੁੱਪ ਆਫ਼ ਇੰਸਟੀਚਿਊਟ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ, ਗਵਾਲੀਅਰ ਤੋਂ ਬ੍ਰਾਂਚ ਟਾਪਰ ਵਜੋਂ ਆਪਣੀ ਬੀਈ ਦੀ ਡਿਗਰੀ ਪ੍ਰਾਪਤ ਕੀਤੀ। ਪ੍ਰਤੀਕ 2018 ਵਿੱਚ ਇਸਰੋ ਦੇ ਸੰਸਥਾਨ IIRS ਤੋਂ ਐਮਟੈਕ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਆਈਆਈਟੀ ਰੁੜਕੀ ਵਿੱਚ ਚੁਣਿਆ ਗਿਆ। ਉੱਥੇ ਰਹਿੰਦਿਆਂ, ਪ੍ਰਤੀਕ ਨੇ LPI ਅਤੇ NASA ਦੇ ਜਾਨਸਨ ਸਪੇਸ ਸੈਂਟਰ ਦੁਆਰਾ ਆਯੋਜਿਤ ਇੱਕ ਇੰਟਰਨਸ਼ਿਪ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿੱਥੇ ਪ੍ਰਤੀਕ ਨੇ 300 ਤੋਂ ਵੱਧ ਪ੍ਰਤੀਯੋਗੀਆਂ ਨੂੰ ਪਿੱਛੇ ਛੱਡਦੇ ਹੋਏ ਨਾਸਾ ਦਾ ਰਸਤਾ ਫੜਿਆ।

ਪ੍ਰਤੀਕ ਦੀ ਮਾਂ ਊਸ਼ਾ ਤ੍ਰਿਪਾਠੀ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਤਾਰਿਆਂ ਨੂੰ ਲੈ ਕੇ ਉਤਸੁਕ ਸੀ। ਬਚਪਨ ਵਿਚ ਉਹ ਘਰ ਵਿਚ ਰੱਖੀ ਦੂਰਬੀਨ ਨਾਲ ਤਾਰਿਆਂ ਨੂੰ ਦੇਖਦਾ ਸੀ, ਨਾਲ ਹੀ ਮੈਨੂੰ ਛੱਤ ‘ਤੇ ਲੈ ਕੇ ਜਾਂਦਾ ਸੀ ਅਤੇ ਆਪਣੀ ਕਿਤਾਬ ਵਿਚ ਪੜ੍ਹ ਕੇ ਸਾਰੇ ਤਾਰੇ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ,

ਪਿਤਾ ਰਵਿੰਦਰ ਤ੍ਰਿਪਾਠੀ ਨੇ ਦੱਸਿਆ ਕਿ ਪ੍ਰਤੀਕ ਤਿੰਨ ਭਰਾਵਾਂ ‘ਚੋਂ ਸਭ ਤੋਂ ਛੋਟਾ ਹੈ। ਵੱਡਾ ਭਰਾ ਮੁੰਬਈ ਵਿੱਚ ਕੰਮ ਕਰਦਾ ਹੈ ਅਤੇ ਦੂਜਾ ਭਰਾ ਗਵਾਲੀਅਰ ਵਿੱਚ ਇੱਕ ਬੈਂਕ ਵਿੱਚ ਕੰਮ ਕਰਦਾ ਹੈ। ਪ੍ਰਤੀਕ ਦੀ ਸੋਚ ਬਚਪਨ ਤੋਂ ਹੀ ਵੱਖਰੀ ਸੀ ਅਤੇ ਅੱਜ ਵੀ ਉਹ ਇੱਕ ਵੱਖਰੇ ਤਰੀਕੇ ਨਾਲ ਕੰਮ ਕਰ ਰਿਹਾ ਹੈ, ਜਿਸ ਲਈ ਸਾਡੇ ਪੂਰੇ ਪਰਿਵਾਰ ਨੂੰ ਉਸ ‘ਤੇ ਬਹੁਤ ਮਾਣ ਹੈ। ਪ੍ਰਤੀਕ ਦੇ ਪਿਤਾ ਨੇ ਦੱਸਿਆ ਕਿ ਉਹ ਦੇਸ਼ ਵਿੱਚ ਰਹਿ ਕੇ ਹੀ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ।