‘ਦ ਖ਼ਾਲਸ ਬਿਊਰੋ :- ਮੋਗਾ ‘ਚ 11 ਦਿਨ ਪਹਿਲਾਂ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਮੁੱਖ ਬਜ਼ਾਰ ‘ਚ ਲਾਈਆ ਗਈਆਂ ਬੰਦਸ਼ਾਂ ਦੀ ਉਲੰਘਣਾ ਕਰਨ ‘ਤੇ 50 ਤੋਂ ਵੱਧ ਦੁਕਾਨਦਾਰਾਂ ਨੂੰ ਪੁਲਿਸ ਵੱਲੋਂ ਡੰਡਿਆਂ ਨਾਲ ਕੁੱਟਣ ਤੇ ਥਾਣੇ ਭੇਜਣ ਤੇ ਜੁਰਮਾਨਾਂ ਲਾ ਕੇ ਛੱਡਣ ਨਾਲ ਮੁੜ ਸਿਆਸਤ ਭਖ਼ ਗਈ ਹੈ।

ਮੋਗਾ ਦੀ ਬਜ਼ਾਰ ਐਸੋਸੀਏਸ਼ਨ ਇਸ ਮੁੱਦੇ ‘ਤੇ ਦੋਫ਼ਾੜ ਹੋ ਗਈ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਵੱਲੋਂ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ 7 ਦਿਨ ਪਹਿਲਾਂ ਹੋਈ ਘਟਨਾ ‘ਤੇ ਅਫਸੋਸ ਕਰਦੇ ਹੋਏ ਇਸ ਮਸਲੇ ਨੇ ਠੰਢਾ ਕਰਨ ਦੀ ਕੋਸ਼ਿਸ਼ ਰਹੇ ਨੇ, ਪਰ ਸਿਆਸੀ ਹਵਾ ਨਾਲ ਇਸ ਮਸਲੇ ਨੇ ਹੋਰ ਨਵਾਂ ਰੁੱਖ ਫੜ ਲਿਆ ਹੈ। ਸਿਆਸੀ ਆਗੂ ਦੁਕਾਨਦਾਰਾਂ ਨੂੰ ਮੋਹਰਾ ਬਣਾ ਕੇ ਮੁੱਦਾ ਜ਼ੋਰ ਨਾਲ ਉਛਾਲ ਰਹੇ ਹਨ। ਕਾਂਗਰਸ ਦੇ ਵਿਧਾਇਕ ਦੀ ਅਗਵਾਈ ਹੇਠ ਦੁਕਾਨਦਾਰਾਂ ਦੇ ਹੱਕ ’ਚ ਅੱਜ ਦਿੱਤੇ ਗਏ ਧਰਨੇ ’ਚ ਭਾਂਵੇ ਹਾਕਮ ਧਿਰ ਦੇ ਵਿਧਾਇਕ ਡਾ. ਹਰਜੋਤ ਕਮਲ ਸਿੰਘ ਪਹੁੰਚੇ ਪਰ ਬਹੁਤੇ ਕਾਰੋਬਾਰੀ ਇਸ ਧਰਨੇ ‘ਚ ਸ਼ਾਮਲ ਨਹੀਂ ਹੋਏ ਤੇ ਆਪਣੀਆਂ ਦੁਕਾਨਾਂ ਖੋਲ੍ਹੀਆਂ।

ਇਸ ਮੌਕੇ ਕਾਂਗਰਸ ਆਗੂ ਦੀ ਅਗਵਾਈ ਹੇਠ ਧਰਨੇ ’ਚ ਸ਼ਾਮਲ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਧਾਇਕ ਨੇ ਦੁਕਾਨਦਾਰਾਂ ਦੀ ਸ਼ਲਾਘਾ ਕਰਦੇ ਆਖਿਆ ਕਿ ਉਨ੍ਹਾਂ ਹੱਕ ਤੇ ਸੱਚ ਤੇ ਇਨਸਾਫ਼ ਲਈ ਸੰਘਰਸ਼ ਵਿੱਢਿਆ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਦੁਕਾਨਦਾਰਾਂ ਨਾਲ ਅਪਰਾਧੀਆਂ ਵਾਲਾ ਸਲੂਕ ਬਰਦਾਸ਼ਤ ਨਹੀਂ ਹੋਵੇਗਾ।

Leave a Reply

Your email address will not be published. Required fields are marked *