Punjab

UAPA ਤਹਿਤ ਬੇਕਸੂਰੇ ਸਿੱਖ ਨੌਜਵਾਨਾਂ ਦੀ ਫੜੋ-ਫੜਾਈ ਬਾਰੇ ਭੇਜੇ ਮੈਮੋਰੈਂਡਮ ਦਾ ਕੈਪਟਨ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ: ਖਹਿਰਾ

‘ਦ ਖ਼ਾਲਸ ਬਿਊਰੋ:- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੂਨੀਅਰ ਬਾਦਲ ਦੇ UAPA ਸਬੰਧੀ ਦਿੱਤੇ ਬਿਆਨ ਦਾ ਮੋੜਵਾਂ ਜਵਾਬ ਦੇਣ ‘ਤੇ ਕੈਪਟਨ ਨੂੰ ਝਾੜ ਪਾਉਂਦਿਆਂ ਕਿਹਾ ਕਿ ਕੈਪਟਨ ਨੇ ਇਸ ਗੰਭੀਰ ਮੁੱਦੇ ਦਾ ਸਿਆਸੀ ਡਰਾਮਾ ਬਣਾ ਕੇ ਇਸਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਲੜਾਈ ਕਰਾਰ ਦਿੱਤਾ ਹੈ ਜਦਕਿ ਇਸ ਕਾਲੇ ਕਾਨੂੰਨ ਤਹਿਤ ਬੇਕਸੂਰ ਗਰੀਬ ਸਿੱਖ ਨੌਜਵਾਨਾਂ ਖਾਸ ਤੌਰ ‘ਤੇ ਦਲਿਤਾਂ ਨੂੰ ਰੋਜ਼ਾਨਾ ਫਸਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਕੈਪਟਨ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੋਲ ਇੱਕ ਬਿਆਨ ਦਾ ਜਵਾਬ ਦੇਣ ਦਾ ਤਾਂ ਸਮਾਂ ਹੈ ਪਰ ਅੱਜ ਤੱਕ ਉਨ੍ਹਾਂ ਕੋਲ ਸਾਡੇ 5 ਵਿਧਾਇਕਾਂ ਅਤੇ ਸਾਬਕਾ ਐੱਮ.ਪੀ. ਡਾ.ਗਾਂਧੀ ਵੱਲੋਂ ਉਨ੍ਹਾਂ ਨੂੰ 26 ਜੁਲਾਈ ਨੂੰ ਭੇਜੇ ਗਏ ਮੈਮੋਰੈਂਡਮ ਦਾ ਕੋਈ ਜਵਾਬ ਨਹੀਂ ਹੈ।