Punjab

ਮਾਨਸਾ ਕਿਸਾਨ ਮੋਰਚਾ : ਸੰਘਰਸ਼ਮਈ 80 ਸਾਲਾ ਬਜ਼ੁਰਗ ਬੀਬੀ ਨੇ ਕਿਸਾਨੀ ਸੰਘਰਸ਼ ਲਈ ਤੋੜਿਆ ਦਮ

‘ਦ ਖ਼ਾਲਸ ਬਿਊਰੋ:- ਮਾਨਸਾ ਜ਼ਿਲ੍ਹੇ ਦੇ ਕਸਬਾ ਬੁਢਲਾਡਾ ਵਿੱਚ ਕਿਸਾਨ ਧਰਨਿਆਂ ਵਿੱਚ ਸ਼ਾਮਿਲ ਇੱਕ ਕਿਸਾਨ ਔਰਤ ਦੀ ਰੇਲਵੇ ਲਾਈਨ ਉੱਤੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।  ਇਸ ਕਿਸਾਨ ਔਰਤ ਤੇਜ ਕੌਰ ਦੀ ਉਮਰ 80 ਸਾਲ ਦੀ ਸੀ ਅਤੇ ਇਹ ਪਿੰਡ ਵਰੇ ਤੋਂ ਰੋਜ਼ਾਨਾ ਕਿਸਾਨ ਧਰਨੇ ਵਿੱਚ ਪਿੰਡ ਦੀਆਂ ਔਰਤਾਂ ਨਾਲ ਸ਼ਾਮਲ ਹੁੰਦੀ ਸੀ। ਲਗਾਤਾਰ ਇਹ ਕਿਸਾਨਾਂ ਦੇ ਸੰਘਰਸ਼ ਵਿੱਚ ਆਪਣੀ ਹਾਜ਼ਰੀ ਲਵਾ ਰਹੀ ਸੀ। ਅੱਜ ਜਿਵੇਂ ਹੀ ਬਜ਼ੁਰਗ ਔਰਤ ਧਰਨਾ ਦੇਣ ਲਈ ਰੇਲਵੇ ਲਾਈਨ ‘ਤੇ ਪੁੱਜੀ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਸਿਰ ਰੇਲਵੇ ਲਾਈਨ ਨਾਲ ਟਕਰਾਉਣ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

ਭਾਰਤੀ ਕਿਸਾਨ ਯੂਨੀਅਨ ਨੇ ਸਰਕਾਰ ਤੋਂ ਪਰਿਵਾਰ ਲਈ 10 ਲੱਖ ਰੁਪਏ ਆਰਥਿਕ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਰਿਵਾਰ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਉਨ੍ਹੀਂ ਦੇਰ ਔਰਤ ਦਾ ਨਾ ਤਾਂ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਉਸ ਦਾ ਅੰਤਿਮ ਸੰਸਕਾਰ ਕਰਨਗੇ ਕਿਉਂਕਿ ਇਸ ਮੌਤ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜਿਸ ਨੇ ਕਿਸਾਨਾਂ ਨੂੰ ਰੇਲਵੇ ਲਾਈਨ ‘ਤੇ ਬੈਠਣ ਲਈ ਮਜ਼ਬੂਰ ਕੀਤਾ ਹੈ।