India

ਕੇਜਰੀਵਾਲ ਸਰਕਾਰ ਵੱਲੋਂ (ਘਰ-ਘਰ ਰਾਸ਼ਨ ਸਕੀਮ) ਦਾ ਐਲਾਨ, ਹਰ ਘਰ ਤੱਕ ਪਹੁੰਚੇਗਾ ਰਾਸ਼ਨ

‘ਦ ਖ਼ਾਲਸ ਬਿਊਰੋ:- ਕੋਰੋਨਾ ਸਕੰਟ ਦੌਰਾਨ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਘਰ-ਘਰ ਰਾਸ਼ਨ ਪਹੁੰਚਾਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਅੱਜ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਹੋਈ ਕੈਬਨਿਟ ਦੀ ਬੈਠਕ ਦੌਰਾਨ ਲਿਆ ਗਿਆ।

 

ਜਿਸ ਦੀ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿਟਰ ਅਕਾਊਂਟ ‘ਤੇ ਵੀਡੀਓ ਜਾਰੀ ਕਰਕੇ ਦਿੰਦਿਆਂ ਕਿਹਾ ਕਿ ਹੁਣ ਦਿੱਲੀ ਵਾਸੀਆਂ ਨੂੰ ਰਾਸ਼ਣ ਲੈਣ ਲਈ ਦੁਕਾਨਾਂ ‘ਤੇ ਨਹੀਂ ਜਾਣਾ ਪਵੇਗਾ, ਕਿਉਕਿ ਦਿੱਲੀ ਸਰਕਾਰ ਵੱਲ਼ੋਂ (ਮੁੱਖ ਮੰਤਰੀ ਘਰ-ਘਰ ਰਾਸ਼ਨ ਯੋਜਨਾ) ਨਾਮ ਦੀ ਸਕੀਮ ਸ਼ੁਰੂ ਜਾ ਰਹੀ ਹੈ, ਜਿਸ ਨੂੰ ਛੇ-ਸੱਤ ਮਹੀਨਿਆਂ ਦੇ ਅੰਦਰ-ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ।

 

ਅਰਵਿੰਦ ਕੇਜਰੀਵਾਲ ਨੇ ਕਿਹਾ, ਇਹ ਫੈਸਲਾ ਕਿਸੇ ਕ੍ਰਾਤੀਕਾਰੀ ਨਿਯਮ ਤੋਂ ਘੱਟ ਨਹੀਂ ਹੈ, ਉਨ੍ਹਾਂ ਕਿਹਾ ਕਿ ਹੋਮਡਲਿਵਰੀ ਦੇ ਤਹਿਤ ਦਿੱਲੀ ਵਾਸੀਆਂ ਨੂੰ ਕਣਕ ਦੀ ਜਗ੍ਹਾਂ ਆਟਾ ਦਿੱਤਾ ਜਾਵੇਗਾ। ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਜਦੋਂ (ਮੁੱਖ ਮੰਤਰੀ ਘਰ-ਘਰ ਰਾਸ਼ਨ ਯੋਜਨਾ) ਸ਼ੁਰੂ ਕੀਤੀ ਜਾਵੇਗੀ, ਉਸੇ ਹੀ ਦਿਨ ਕੇਂਦਰ ਸਰਕਾਰ ਦੀ ਸਕੀਮ (ਵਨ ਨੇਸ਼ਨ ਵਨ ਰਾਸ਼ਨ ਕਾਰਡ) ਦੀ ਸਕੀਮ ਵੀ ਲਾਗੂ ਕਰ ਦਿੱਤੀ ਜਾਵੇਗੀ।

 

ਕੋਰੋਨਾ ਸੰਕਟ ਦੋਰਾਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਦੇਸ਼ ਭਰ ਵਿੱਚ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਨੇ ਕੇਂਦਰ ਨਾਲ ਮਿਲ ਕੇ ਰਾਸ਼ਨ ਜਦੋ ਤੋਂ ਰਾਸ਼ਨ ਵੰਡਣਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਲੋਕਾਂ ਨੂੰ ਰਾਸ਼ਨ ਲੈਣ ਲਈ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਕਿ ਸਮੇਂ ਸਿਰ ਦੁਕਾਨਾਂ ਨਹੀਂ ਖੁੱਲਦੀਆਂ ਅਤੇ ਲੋਕਾਂ ਨੂੰ ਰਾਸ਼ਨ ਲੈਣ ਲਈ ਲੰਮੀਆਂ ਲਾਇਨਾਂ ਵਿੱਚ ਖੜਨਾ ਪੈਂਦਾ ਹੈ।