Punjab

ਭਾਰਤ ‘ਚ 2021’ਚ ਮਿਲੇਗੀ ਕੋਰੋਨਾਵਾਇਰਸ ਦੀ ਵੈਕਸੀਨ, ਨੱਕ ‘ਚ ਪਾਈਆਂ ਜਾਣਗੀਆਂ ਦੋ ਬੂੰਦਾਂ

‘ਦ ਖ਼ਾਲਸ ਬਿਊਰੋ :- ਪੂਰੇ ਵਿਸ਼ਵ ਭਰ ‘ਚ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਨੇ ਲੋਕਾਂ ਜ਼ਿੰਦਗੀ ਨੂੰ ਅਜੇ ਤੱਕ ਇੱਕ ਤੇ ਸਹਿਮ ਭਰੇ ਮਾਹੌਲ ‘ਚ ਰੱਖਿਆ ਹੋਇਆ ਹੈ, ਬੇਸ਼ੱਕ ਹੌਲੀ-ਹੌਲੀ ਕਰਕੇ ਇਸ ਦਾ ਅਸਰ ਘਟਦਾ ਨਜ਼ਰ ਆ ਰਿਹਾ ਹੈ ਪਰ ਫਿਰ ਇਸ ਦੀ ਮੌਜੂਦਗੀ ਦੇਸ਼ ਦੇ ਹਰ ਇੱਕ ਕੌਨੇ ‘ਚ ਬਰਕਰਾਰ ਚੱਲ ਰਹੀ ਹੈ। ਕੋਰੋਨਾ ਵਾਇਰਸ ਦੀ ਵੈਕਸੀਨ ( ਦਵਾਈ ) ਬਣਾਉਣ ‘ਚ ਪੂਰਾ ਵਿਸ਼ਵ ਹੀ ਜੱਦੋ ਜਹਿਦ ‘ਚ ਲੱਗਿਆ ਹੋਇਆ ਹੈ। ਜਿਸ ਤੋਂ ਇਸ ਦੀ ਵੈਕਸੀਨ ਦੇ ਬਾਰੇ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਤੇ ਭਾਰਤ ਬਾਇਓਟੈਕ ਦੀ ਸਵਦੇਸੀ ਵੈਕਸੀਨ ਨੇ ਇਹ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਤੋਂ ਕੋਰੋਨਾਵਾਇਰਸ ਦੀ ਵੈਕਸੀਨ ਭਾਰਤ ‘ਚ ਮਿਲਣੀ ਸ਼ੁਰੂ ਹੋ ਜਾਵੇਗੀ। ਕੰਪਨੀ ਨੇ ਦੱਸਿਆ ਕਿ ਸਿੰਗਲ ਖੁਰਾਕ ਵੈਕਸੀਨ ਅਗਲੇ ਸਾਲ ਤੋਂ ਉਪਲੱਬਧ ਹੋਵੇਗੀ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਵੈਕਸੀਨ ਦੀਆਂ ਦੋ ਬੂੰਦਾਂ ਨੱਕ ਵਿੱਚ ਪਾਈਆਂ ਜਾਣਗੀਆਂ।

ਸਰਕਾਰੀ ਅਧਿਕਾਰੀ ਨੇ ਅੰਗਰੇਜੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ, ‘ਵਿਚਾਰ ਵਟਾਂਦਰੇ ਅਨੁਸਾਰ ਟੀਕਾਕਰਣ ਪੜਾਅ ਵਿੱਚ ਹੋਵੇਗਾ ਅਤੇ ਉੱਚ ਜੋਖਮ ਦੀ ਆਬਾਦੀ ਨੂੰ ਪਹਿਲ ਦਿੱਤੀ ਜਾਵੇਗੀ।’ “ਇਸ ਆਬਾਦੀ ਵਿੱਚ ਮਹਾਂਮਾਰੀ ਨੂੰ ਰੋਕਣ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਸਿਹਤ ਸੇਵਾਵਾਂ ਅਤੇ ਫਰੰਟਲਾਈਨ ਕਰਮਚਾਰੀ ਸ਼ਾਮਲ ਹੋਣਗੇ। ” ਅਧਿਕਾਰੀ ਨੇ ਕਿਹਾ, ‘ਯੋਜਨਾ ਨੂੰ ਅਜੇ ਅੰਤਮ ਰੂਪ ਨਹੀਂ ਦਿੱਤਾ ਗਿਆ, ਇਸ ‘ਤੇ ਕੰਮ ਚੱਲ ਰਿਹਾ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਮੁਖੀ ਨੇ ਕਿਹਾ ਹੈ ਕਿ ਵੈਕਸੀਨ ਤੋਂ ਬਾਅਦ ਵੀ ਕੋਰੋਨਾ ਮਹਾਂਮਾਰੀ ਆਪਣੇ ਆਪ ਨਹੀਂ ਰੁਕੇਗੀ। ਉਨ੍ਹਾਂ ਕਿਹਾ ਕਿ ਟੀਕਾ ਲਗਾਉਣ ਤੋਂ ਬਾਅਦ ਹੋਰ ਮਾਧਿਅਮ ਮਜ਼ਬੂਤ ​​ਹੋਣਗੇ, ਪਰ ਉਨ੍ਹਾਂ ਨੂੰ ਤਬਦੀਲ ਨਹੀਂ ਕਰ ਸਕਣਗੇ। ਵੈਕਸੀਨ ਸਿਰਫ ਆਪਣੇ ਦਮ ਉੱਤੇ ਮਹਾਂਮਾਰੀ ਨੂੰ ਨਹੀਂ ਰੋਕੇਗੀ।