ਦ ਖ਼ਾਲਸ ਬਿਊਰੋ:-  ਕੋਰੋਨਾਵਾਇਰਸ ਦੀ ਵੈਕਸਿਨ ਤਿਆਰ ਕਰਨ ਵਿੱਚ ਜੁਟੀ ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਵੱਲ਼ੋਂ ਵਿਕਸਤ ਕੀਤੇ Covid-19 ਟੀਕੇ ਦੇ ਲਈ ਭਾਰਤੀ ਡਰੱਗ ਕੰਟਰੋਲ ਨੇ ਦੇਸ਼ ਵਿੱਚ ਦੂਸਰੇ ਅਤੇ ਤੀਜੇ ਗੇੜ ਦੇ ਮੁਨੱਖੀ ਟ੍ਰਾਈਲ ਲਈ ਪੂਣੇਵਾਲਾ ‘ਚ ਬਣੀ ਭਾਰਤੀ ਸੀਰਮ ਇੰਸਟੀਚਿਊਟ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਕਈਂ ਦਿਨਾਂ ਤੋਂ ਔਕਸਫੋਰਡ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਵੱਲੋਂ ਮਨੁੱਖੀ ਟ੍ਰਾਇਲ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਅੱਜ ਵਿਭਾਗ ਨੂੰ ਇਸ ਵੈਕਸੀਨ ਵਿੱਚ ਕੋਰੋਨਾ ਦੇ ਮਰੀਜ਼ਾਂ ਨਾਲ ਲੜਨ ਦੀ ਇਮਯੂਨਿਟੀ ਦੀ ਸਮਰੱਥਾ ਵਿਕਸਿਤ ਹੋਈ ਹੈ।

 

ਪੈਨਲ ਨੇ ਸੁਝਾਅ ਦਿੰਦਿਆਂ ਕਿਹਾ ਹੈ ਕਿ ਕਲੀਨਿਕਲ ਟ੍ਰਾਇਲ ਲਈ ਥਾਵਾਂ ਦੀ ਚੋਣ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਚੰਡੀਗੜ੍ਹ ਦਾ PGI ਵੀ ਸ਼ਾਮਲ ਹੈ, ਜਿੱਥੇ 17 ਸਾਈਟਾਂ ’ਤੇ ਟ੍ਰਾਇਲਾਂ ਦੌਰਾਨ 1600 ਸਿਹਤਯਾਬ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।

ਇਸ ਤੋਂ ਇਲਾਵਾਂ ਰਾਜਿੰਦਰ ਮੈਮੋਰੀਅਲ ਰਿਸਰਚ ਇੰਸਟੀਚਿਊਟ ਪਟਨਾ, ਜੋਧਪੁਰ ਵਿੱਚ ਏਮਜ਼, ਗੋਰਖਪੁਰ ਵਿੱਚ ਨਹਿਰੂ ਹਸਪਤਾਲ, ਵਿਸ਼ਾਖਾਪਟਨਮ ਵਿੱਚ ਆਂਧਰਾ ਮੈਡੀਕਲ ਕਾਲਜ ਤੋਂ ਇਲਾਵਾਂ ਹੋਰ ਵੀ ਕਈ ਇੰਸਟੀਚਿਊਟ ਸ਼ਾਮਿਲ ਹਨ।

 

ਜਾਣਕਾਰੀ ਮੁਤਾਬਿਕ, ਮਨੁੱਖੀ ਟ੍ਰਾਇਲ ਵਿੱਚ ਸ਼ਾਮਲ ਹਰ ਵਿਅਕਤੀ ਨੂੰ 4 ਹਫ਼ਤਿਆਂ ਵਿੱਚ 2 ਡੋਜ਼ ਦਿੱਤੇ ਜਾਣਗੇ। ਜਿਸ ਤੋਂ ਬਾਅਦ ਜੋ ਸਮਾਂ ਤੈਅ ਕੀਤਾ ਜਾਵੇਗਾ ਉਸ ਤੋਂ ਮਗਰੋਂ ਸੁਰੱਖਿਆ ਅਤੇ ਇਮਿਊਨ ਸਿਸਟਮ ਦੀ ਸਮੀਖਿਆ ਕੀਤੀ ਜਾਵੇਗੀ।

ਹਾਲਾਕਿ ਸਾਰੇ ਮੁਲਕਾਂ ਵੱਲੋਂ ਵੈਕਸਿਨ ਕਰਕੇ ਤਿਆਰ ਕਰਕੇ ਟ੍ਰਾਇਲ ਕੀਤੇ ਜਾ ਰਹੇ ਹਨ ਪਰ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਇਸ ਟੀਕੇ ਦਾ ਦੂਜੇ ਅਤੇ ਤੀਜੇ ਗੇੜ ਦਾ ਪ੍ਰੀਖਣ ਬ੍ਰਿਟੇਨ ਵਿੱਚ ਚੱਲ ਰਿਹਾ ਹੈ। ਇਸੇ ਤਰ੍ਹਾਂ ਬ੍ਰਾਜ਼ੀਲ ਵਿੱਚ ਤੀਜੇ ਗੇੜ ਦਾ ਅਤੇ ਦੱਖਣੀ ਅਫ਼ਰੀਕਾ ਵਿੱਚ ਪਹਿਲੇ ਅਤੇ ਤੀਜੇ ਗੇੜ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ।

 

 

Leave a Reply

Your email address will not be published. Required fields are marked *