Sports

ਹਾਕੀ ‘ਚ ਭਾਰਤ ਨੇ ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬਿਊਨਸ ਆਇਰਸ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫਆਈਐੱਚ ਪ੍ਰੋ- ਲੀਗ ਦੇ ਦੂਸਰੇ ਮੈਚ ਵਿੱਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 3-0 ਨਾਲ ਹਰਾ ਕੇ ਲੀਗ ਦੀ ਅੰਕਾਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਜਗ੍ਹਾ ਬਣਾ ਲਈ ਹੈ। ਭਾਰਤ ਲਈ ਹਰਮਨਪ੍ਰੀਤ ਸਿੰਘ, ਲਲਿਤ ਉਪਾਧਿਆਏ ਅਤੇ ਮਨਦੀਪ ਸਿੰਘ ਨੇ ਗੋਲ ਕੀਤੇ।

ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਮੈਚ ਵਿੱਚ ਅਰਜਨਟੀਨਾ ਨੂੰ ਪੈਨਲਟੀ ਸ਼ੂਟ-ਆਊਟ ’ਚ ਹਰਾ ਕੇ ਬੋਨਸ ਅੰਕ ਹਾਸਲ ਕੀਤਾ ਸੀ। ਜਿੱਤ ਤੋਂ ਬਾਅਦ ਭਾਰਤ ਦੇ ਅੱਠ ਮੈਚਾਂ ਵਿੱਚ 15 ਅੰਕ ਹੋ ਗਏ ਹਨ। ਆਸਟਰੇਲੀਆ ਭਾਰਤ ਤੋਂ ਇੱਕ ਅੰਕ ਪਿੱਛੇ ਹੈ। ਭਾਰਤੀ ਗੋਲਕੀਪਰ ਪਾਠਕ ਨੇ ਕਿਹਾ ਕਿ ਅਸੀਂ ਡਿਫੈਂਸ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਗੋਲ ਦੇ ਮੌਕੇ ਬਣਾ ਕੇ ਗੋਲ ਵੀ ਕੀਤੇ। ਸਾਨੂੰ ਮਿੱਡਫੀਲਡ ’ਤੇ ਕੰਮ ਕਰਨਾ ਹੋਵੇਗਾ।