‘ਦ ਖ਼ਾਲਸ ਬਿਊਰੋ :- ਸਾਲ 2018 ਵਿੱਚ ਚੋਣ ਕਮਿਸ਼ਨ ਦੀ ਪ੍ਰੀਖਿਆ ਵਿੱਚ ਗੜਬੜੀ ਕਰਨ ਵਾਲੇ 136 ਉਮੀਦਵਾਰਾਂ ਦੇ ਖਿਲਾਫ ਲਖਨਊ ਦੀ ਐੱਸਆਈਟੀ ਨੇ ਐੱਫਆਈਆਰ ਦਰਜ ਕੀਤੀ ਹੈ। ਗ੍ਰਾਮ ਪੰਚਾਇਤ ਅਫਸਰ, ਗ੍ਰਾਮ ਵਿਕਾਸ ਅਫਸਰ ਅਤੇ ਸਮਾਜ ਭਲਾਈ ਵਿਭਾਗ ਦੀਆਂ ਵੱਖ-ਵੱਖ ਅਸਾਮੀਆਂ ਲਈ 22 ਅਤੇ 23 ਦਸੰਬਰ ਨੂੰ ਪ੍ਰੀਖਿਆ ਲਈ ਗਈ ਸੀ।

ਇਸ ਪ੍ਰੀਖਿਆ ਵਿੱਚ 136 ਉਮੀਦਵਾਰਾਂ ਨੇ OMR ਸ਼ੀਟ ਨਾਲ ਛੇੜਛਾੜ ਕਰਕੇ ਆਪਣੇ ਨੰਬਰ ਵਧਾਏ ਸਨ। ਗ੍ਰਾਮ ਵਿਕਾਸ ਅਫਸਰ ਦੀ ਪ੍ਰੀਖਿਆ ਸਾਲ 2018-19 ਵਿਚ ਲਈ ਗਈ ਸੀ। ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਅਫਸਰਾਂ ਨੇ ਵਿਭੂਤਿਕੰਦ ਥਾਣੇ ਵਿੱਚ 136 ਉਮੀਦਵਾਰਾਂ ਖਿਲਾਫ ਰਿਪੋਰਟ ਦਰਜ ਕਰਵਾਈ ਸੀ। ਇਨ੍ਹਾਂ ਉਮੀਦਵਾਰਾਂ ਦੀ ਅਸਲ ਓਐੱਮਆਰ ਸ਼ੀਟ ਦੀ ਕਾਪੀ ਖਜ਼ਾਨੇ ਦੀ ਕਾਪੀ ਨਾਲ ਮੇਲ ਨਹੀਂ ਖਾਂਦੀ।

Leave a Reply

Your email address will not be published. Required fields are marked *