India Punjab

Breaking News-ਹਿਮਾਚਲ ਸਰਕਾਰ ਨੇ ਵੀ ਲਗਾ ਦਿੱਤਾ ਲੌਕਡਾਊਨ, 16 ਮਈ ਤੱਕ ਘਰਾਂ ਵਿੱਚ ਰਹਿਣਗੇ ਲੋਕ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਹਿਮਾਚਲ ਸਰਕਾਰ ਨੇ ਕੋਰੋਨਾ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਸੂਬੇ ‘ਚ 16 ਮਈ ਤੱਕ ਸਖਤ ਲਗਾ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ…

  • ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।
  • ਸੂਬੇ ਵਿੱਚ ਬੀਤੀ ਰਾਤ ਤੋਂ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਜਾਣਗੀਆਂ।
  • ਧਾਰਾ 144 ਪੂਰੇ ਰਾਜ ਵਿੱਚ ਲਾਗੂ ਹੋਵੇਗੀ।
  • ਪੰਜ ਤੋਂ ਵੱਧ ਲੋਕ ਇੱਕ ਥਾਂ ਇਕੱਠੇ ਨਹੀਂ ਹੋ ਸਕਣਗੇ।
  • ਜ਼ਰੂਰੀ ਸੇਵਾਵਾਂ ਚਲਦੀਆਂ ਰਹਿਣਗੀਆਂ।
  • ਸਰਕਾਰੀ ਨਿੱਜੀ ਆਵਾਜਾਈ 50% ਦੇ ਨਾਲ ਜਾਰੀ ਰਹੇਗੀ।
  • ਸਾਰੇ ਦਫਤਰ ਕੱਲ੍ਹ ਤੋਂ 16 ਮਈ ਤੱਕ ਬੰਦ ਰਹਿਣਗੇ।
  • ਸਾਰੇ ਕਰਮਚਾਰੀ ਘਰੋਂ ਕੰਮ ਕਰਨਗੇ।
  • ਰੇਲ ਸੇਵਾਵਾਂ ਜ਼ਰੂਰੀ ਸੇਵਾਵਾਂ ਲਈ ਚੱਲਣਗੀਆਂ।
  • ਸੂਬੇ ‘ਚ ਆਉਣ ਵਾਲਿਆਂ ਨੂੰ 72 ਘੰਟਿਆਂ ਦੀ ਆਰਟੀਪੀਸੀਆਰ ਦੀ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ।