Others

ਕਿਉਂ ਨਹੀਂ ਕਰਨਾ ਆਇਵਰਮੇਕਿਟਨ ਦਵਾਈ ਦਾ ਕੋਰੋਨਾ ਮਰੀਜਾਂ ਲਈ ਇਸਤੇਮਾਲ, ਪੜ੍ਹੋ WHO ਦੀ ਚੇਤਾਵਨੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਵਿਸ਼ਵ ਸਿਹਤ ਸੰਸਥਾ ਦੀ ਚੇਤਾਵਨੀ ਦੇ ਬਾਵਜੂਦ ਗੋਆ ਅਤੇ ਉੱਤਰਾਖੰਡ ਨੇ ਕੋਰੋਨਾ ਮਰੀਜ਼ਾਂ ਲਈ ਐਂਟੀ ਪੈਰਾਸਟਿਕ ਡਰਗ ਆਇਵਰਮੇਕਟਿਨ ਵਰਤਣ ਨੂੰ ਮਨਜ਼ੂਰੀ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਖੁਦ ਦਵਾਈ ਬਣਾਉਣ ਵਾਲੀ ਕੰਪਨੀ ਮਾਰਕ ਨੇ ਇਸਦੀ ਵਰਤੋਂ ਨਾ ਕਰਨ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਦੋਵਾਂ ਸੂਬਿਆਂ ਵਿੱਚ ਕੋਰੋਨਾ ਦੇ ਕਾਰਣ ਹਸਪਤਾਲਾਂ ਵਿੱਚ ਬੈੱਡ ਨਹੀਂ ਮਿਲ ਰਹੇ ਹਨ। ਨਿਊਜ਼ ਏਜੰਸੀ ਰਾਇਟਰ ਦੀ ਖਬਰ ਦੇ ਅਨੁਸਾਰ ਵਿਸ਼ਵ ਸਿਹਤ ਸੰਗਠਨ ਨੇ ਮਾਰਚ ਮਹੀਨੇ ਦੇ ਅੰਤ ਵਿੱਚ ਖਾਸਤੌਰ ‘ਤੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਕੋਰੋਨਾ ਮਰੀਜ਼ਾਂ ਦੇ ਇਲਾਜ਼ ਵਿੱਚ ਇਸ ਦਵਾਈ ਨੂੰ ਲੈ ਕੇ ਜੋ ਵੀ ਤੱਥ ਮੌਜੂਦ ਹਨ, ਉਨ੍ਹਾਂ ਤੋਂ ਇਸ ਨਤੀਜੇ ‘ਤੇ ਨਹੀਂ ਪਹੁੰਚ ਸਕਦੇ ਕਿ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਕਿ ਨਹੀਂ। ਹਾਲਾਂਕਿ ਦਵਾਈ ਬਣਾਉਣ ਵਾਲੀ ਕੰਪਨੀ ਮਾਰਕ ਨੇ ਵੀ ਕਿਹਾ ਹੈ ਕਿ ਇਸਨੂੰ ਲੈ ਕੇ ਸਾਡੇ ਕੋਲ ਪੁਖਤਾ ਡਾਟਾ ਮੌਜੂਦ ਨਹੀਂ ਹੈ, ਜਿਸਦੇ ਆਧਾਰ ‘ਤੇ ਇਸਦੀ ਵਰਤੋਂ ਕਰਨ ਦੀ ਖੁੱਲ੍ਹ ਦਿੱਤੀ ਜਾ ਸਕੇ।


ਉੱਧਰ, ਉੱਤਰਾਖੰਡ ਨੇ ਕਿਹਾ ਹੈ ਕਿ ਉਹ ਆਪਣੇ ਸੂਬੇ ਵਿੱਚ ਦੋ ਸਾਲ ਦੀ ਉਮਰ ਤੋਂ ਵੱਧ ਵਾਲੇ ਲੋਕਾਂ ਨੂੰ ਇਹ ਦਵਾਈ ਦੇਵੇਗਾ। ਹਾਲਾਂਕਿ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਇਹ ਦਵਾਈ ਨਹੀਂ ਦਿੱਤੀ ਜਾਵੇਗੀ। ਇਸ ਮਾਮਲੇ ਵਿੱਚ ਉੱਤਰਾਖੰਡ ਸਰਕਾਰ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਹੈ ਕਿ ਮਾਹਿਰਾਂ ਦੇ ਇਕ ਪੈਨਲ ਨੇ ਇਸ ਦਵਾਈ ਦੀ ਵਰਤੋਂ ਦੀ ਸਲਾਹ ਦਿੱਤੀ ਹੈ। ਸਪਲਾਈ ਮਿਲਣ ਤੇ ਅਸੀਂ ਇਸਦੀ ਵਰਤੋਂ ਸ਼ੁਰੂ ਕਰ ਦਿਆਂਗੇ। ਭਾਰਤ ਦੇ ਆਈਸੀਐੱਮਆਰ ਨੇ ਦਰਮਿਆਨੇ ਲੱਛਣਾ ਵਾਲੇ ਕੋਰੋਨਾ ਮਰੀਜ਼ਾਂ ਉੱਤੇ ਇਸ ਦਵਾਈ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਹੈ, ਹਾਲਾਂਕਿ ਚੌਕਸ ਵੀ ਕੀਤਾ ਹੈ ਕਿ ਇਸਦੇ ਨਤੀਜਿਆਂ ਬਾਰੇ ਕੁੱਝ ਪੱਕਾ ਨਹੀਂ ਕਹਿ ਸਕਦੇ।

ਦਵਾਈ ਦੀ ਖੋਜ ਨੂੰ 2015 ਵਿੱਚ ਮਿਲਿਆ ਨੋਬਲ
ਜ਼ਿਕਰਯੋਗ ਹੈ ਕਿ ਇਸ ਦਵਾਈ ‘ਤੇ ਕਈ ਪ੍ਰੀਖਣ ਹੋ ਚੁੱਕੇ ਹਨ। ਇਸ ਦਵਾਈ ਦੀ 2015 ਵਿੱਚ ਹੋਈ ਖੋਜ ਨੇ ਨੋਬਲ ਪ੍ਰਾਇਜ ਵੀ ਜਿੱਤਿਆ ਹੈ। ਐਂਟੀ ਵਾਇਰਲ ਦਵਾਈ ਕਾਫੀ ਅਸਰਦਾਰ ਦੱਸੀ ਜਾ ਰਹੀ ਹੈ। ਇਸ ਦਵਾਈ ਦੇ ਕੋਰੋਨਾ ਮਰੀਜਾਂ ਲਈ ਅਸਰਦਾਰ ਦਾਅਵੇ ਵੀ ਕੀਤੇ ਜਾ ਰਹੇ ਹਨ।