‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਫਰੀਦਕੋਟ ਨਗਰ ਕੌਂਸਲ ਦੇ 25 ਸੀਟਾਂ ਦੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਦੇ 16 ਉਮੀਦਵਾਰ ਅਤੇ ਅਕਾਲੀ ਦਲ ਤੋਂ 7 ,1 ਅਜਾਦ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ 1 ਉਮੀਦਵਾਰ ਨੂੰ ਜਿੱਤ ਮਿਲੀ ਹੈ।
ਮੋਗਾ ਮਿਊਂਸੀਪਲ ਕਾਰਪੋਰੇਸ਼ਨ ਚ ਕਾਂਗਰਸ ਪਾਰਟੀ ਬਹੁਮਤ ਲੈਣ ਚ ਅਸਫਲ ਰਹੀ ਹੈ। ਕੁੱਲ 50 ਸੀਟਾਂ ਵਿੱਚੋਂ ਕਾਂਗਰਸ ਨੂੰ ਸਿਰਫ 20 ਸੀਟਾਂ ਮਿਲੀਆਂ ਹਨ। ਅਕਾਲੀ ਦਲ ਨੂੰ 15, ਆਮ ਆਦਮੀ ਪਾਰਟੀ ਨੂੰ 4, ਬੀਜੇਪੀ ਨੂੰ 1 ਅਤੇ ਅਜ਼ਾਦ ਉਮੀਦਵਾਰਾਂ ਨੂੰ 10 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ । ਮੋਗਾ ਦੇ ਕਾਂਗਰਸੀ ਐਮਐਲਏ ਹਰਜੋਤ ਕਮਲ ਦੀ ਪਤਨੀ ਨੂੰ ਆਮ ਆਦਮੀ ਪਾਰਟੀ ਦੇ ਹੱਥੋਂ ਹਾਰ ਮਿਲੀ ਹੈ।
ਇਸੇ ਤਰ੍ਹਾਂ ਬੱਸੀ ਪਠਾਣਾਂ, ਰਾਜਪੁਰਾ, ਫਤਹਿਗੜ੍ਹ ਸਾਹਿਬ ਦੇ ਵੀ ਨਤੀਜੇ ਆ ਚੁੱਕੇ ਹਨ। ਬੱਸੀ ਪਠਾਣਾਂ ਦੀਆ ਕੁੱਲ 15 ਸੀਟਾਂ ਵਿੱਚੋਂ 9 ਕਾਂਗਰਸ , 2 ਅਕਾਲੀ ਦਲ , 1 ਆਪ ਤੇ ਸੀਟਾਂ 3 ਆਜ਼ਾਦ ਉਮੀਦਵਾਰ ਅਤੇ ਫਤਹਿਗੜ੍ਹ ਸਾਹਿਬ ਦੀ 23 ਸੀਟਾਂ ਵਿੱਚੋਂ, 19 ਕਾਂਗਰਸ , 1 ਅਕਾਲੀ ਦਲ , 3 ਆਪ ਬੀਜੀਪੀ ਦਾ ਖਾਤਾ ਨਹੀਂ ਖੁਲ੍ਹਿਆ ਹੈ।

Leave a Reply

Your email address will not be published. Required fields are marked *