‘ਦ ਖ਼ਾਲਸ ਬਿਊਰੋ ( ਚੰਡੀਗੜ੍ਹ ) :- ਅੱਜ 29 ਸਤੰਬਰ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ-5 ਪਿਛਲੇ 14 ਘੰਟਿਆਂ ਤੋਂ ਬੰਦ ਹੈ ਜਿਸ ਦੇ ਸਿੱਟੇ ਵਜੋਂ ਹਾਈਵੇ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਸੋਲਨ ਦੇ ਨੇੜੇ ਕੰਡਾਘਾਟ ਦੇ ਕਿਆਰੀ ਮੋੜ ‘ਤੇ ਦੇਰ ਰਾਤ ਭਾਰੀ ਲੈਂਡ ਸਲਾਈਡਿੰਗ ਹੋਈ। ਜਿਸ ਤੋਂ ਬਾਅਦ ਹਾਈਵੇਅ ਦੀ ਸੜਕ ‘ਤੇ ਵੱਡੀਆਂ-ਵੱਡੀਆਂ ਤਰੇੜਾਂ ਪੈ ਗਈਆਂ।

ਇਸ ਦੌਰਾਨ ਹਾਈਵੇ ‘ਤੇ ਅਚਾਨਕ ਜ਼ਮੀਨ ਖਿਸਕਣ ਤੇ ਤਰੇੜਾਂ ਪੈਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਹਾਈਵੇਅ ‘ਤੇ ਅਚਾਨਕ ਤਰੇੜਾਂ ਪੈਣ ਕਾਰਨ ਪ੍ਰਸ਼ਾਸਨ ਨੇ ਟ੍ਰੈਫਿਕ ਨੂੰ ਰੋਕ ਦਿੱਤਾ। ਜਿਸ ਨਾਲ ਲੋਕਾਂ ‘ਚ ਹੜਕੰਪ ਮੱਚ ਗਿਆ।

ਸ਼ਿਮਲਾ ਤੋਂ ਚੰਡੀਗੜ੍ਹ ਜਾਣ ਵਾਲੀਆਂ ਗੱਡੀਆਂ ਨੂੰ ਵਕਨਾਘਾਟ ਰਾਹੀਂ ਕਾਵਾਂਗਰਾਟ ਤੇ ਸਾਧੂਪੁਲ ਰਾਹੀਂ ਕੰਡਾਘਾਟ ਤੇ ਚੰਡੀਗੜ੍ਹ ਵੱਲ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦਰਾੜਾਂ ਕਾਰਨ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ-5 ਅਗਲੇ ਕਈ ਘੰਟਿਆਂ ਤੱਕ ਇਸੇ ਮਾਰਗ ‘ਤੇ ਜਾਰੀ ਰਹਿਣ ਦੀ ਸੰਭਾਵਨਾ ਹੈ।

ਇੱਥੇ ਦਿੱਕਤ ਇਹ ਹੈ ਕਿ ਆਵਾਜਾਈ ਠੀਕ ਨਹੀਂ ਹੋ ਪਾ ਰਹੀ ਹੈ। ਕਾਲਕਾ-ਸ਼ਿਮਲਾ ਰਾਸ਼ਟਰੀ ਰਾਜ ਮਾਰਗ-5 ‘ਤੇ ਜ਼ੋਰਾਂ ਨਾਲ ਚੌਰਾਹੇ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਨਿਰਮਾਣ ਕਾਰਜ ਵਿੱਚ ਕੰਪਨੀ ਦੀਆਂ ਮਸ਼ੀਨਾਂ ਤੇ ਕਰਮਚਾਰੀ ਹਾਈਵੇ ਨੂੰ ਖੋਲ੍ਹਣ ਵਿੱਚ ਲੱਗੇ ਹੋਏ ਹਨ। ਪ੍ਰਸ਼ਾਸਨ ਟੀਮ ਫੋਰਸ ਨਾਲ ਮੌਕੇ ਨੂੰ ਸੰਭਾਲਣ ਵਿੱਚ ਲੱਗਿਆ ਹੋਇਆ ਹੈ।

Leave a Reply

Your email address will not be published. Required fields are marked *