Punjab

ਕਿਸਾਨ ਜਥੇਬੰਦੀਆਂ ਨੇ 11 ਨਵੰਬਰ ਤੋਂ ਕਾਲੀ ਦੀਵਾਲੀ ਮਨਾਉਣ ਦੀ ਮੁਹਿੰਮ ਸ਼ੁਰੂ ਕਰਨ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਬਾਹਰ ਚੱਲ ਰਹੇ ਅੰਦੋਲਨ ਦੇ ਅੱਜ 48ਵੇਂ ਹੋ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਸੰਘਰਸ਼ ਸਬੰਧੀ ਨਵੀਂ ਰੂਪ ਰੇਖਾ ਤਿਆਰ ਕਰਨ ਲਈ 20 ਨਵੰਬਰ ਨੂੰ ਸੂਬਾ ਕਮੇਟੀ ਦੀ ਮੀਟਿੰਗ ਅਤੇ ਕਨਵੈਨਸ਼ਨ ਭਾਈ ਗੁਰਦਾਸ ਅਕੈਡਮੀ ਪੰਡੋਰੀ ਰਣਸਿੰਘ, ਤਰਨਤਾਰਨ ਵਿਖੇ ਕੀਤੀ ਜਾ ਰਹੀ ਹੈ, ਜਿਸ ਵਿੱਚ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ।

ਜਥੇਬੰਦੀਆਂ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਤੇ ਬੁੱਧੀਜੀਵੀਆਂ ਨੂੰ ਸੱਦ ਕੇ ਪੰਜਾਬ ਦੇ ਹਲਾਤਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ, ਅਤੇ 11 ਨਵੰਬਰ ਤੋਂ ਯਾਨਿ ਕੱਲ੍ਹ ਤੋਂ ਕਾਲੀ ਦੀਵਾਲੀ ਮਨਾਉਣ ਦੀ ਮੁਹਿੰਮ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਸ਼ੁਰੂ ਕੀਤੀ ਰਹੀ ਹੈ। ਇਸ ਮੌਕੇ ਬਾਜ ਸਿੰਘ ਸਾਰੰਗੜਾ, ਸਾਹਬ ਸਿੰਘ, ਕੁਲਵੰਤ ਸਿੰਘ ਕੱਕੜ, ਜਗੀਰ ਸਿੰਘ ਲੇਲੀਆਂ, ਕਵਲਜੀਤ ਸਿੰਘ, ਕੁਲਬੀਰ ਸਿੰਘ ਲੋਪੋਕੇ, ਦਿਲਬਾਗ ਸਿੰਘ ਭੁਲੱਰ, ਮੁਖਬੈਨ ਸਿੰਘ, ਅਮਰਦੀਪ ਸਿੰਘ, ਕਵਲਜੀਤ ਸਿੰਘ ਜੋਧਾਨਗਰੀ, ਅਮੋਲਕ ਸਿੰਘ ਨਰਾਇਣਗੜ, ਗੁਰਪਾਲ ਸਿੰਘ ਭੰਗਵਾਂ, ਮੋਹਕਮ ਸਿੰਘ ਨੰਬਰਦਾਰ, ਸਲਵਿੰਦਰ ਸਿੰਘ ਭੋਲਾ, ਚਰਨਜੀਤ ਸਿੰਘ ਸਫੀਪੁਰ, ਮਨਜੀਤ ਸਿੰਘ ਵਡਾਲਾ, ਅਮਨਿੰਦਰ ਸਿੰਘ ਮਾਲੋਵਾਲ, ਬਲਬੀਰ ਸਿੰਘ, ਸੂਬੇਦਾਰ ਨਰਿੰਜਣ ਸਿੰਘ ਜੱਬੋਵਾਲ ਨੇ ਸੰਬੋਧਨ ਕੀਤਾ।