‘ਦ ਖ਼ਾਲਸ ਬਿਊਰੋ ( ਹਿਨਾ ) :- ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਅੱਜ 30 ਨਵੰਬਰ ਨੂੰ ਕੇਂਦਰ ਸਰਕਾਰ ਦੇ ਦਿੱਤੇ ਇੱਕ ਦਸੰਬਰ ਦੀ ਬੈਠਕ ਦੇ ਸੱਦੇ ਨੂੰ ਸਵਿਕਾਰ ਕਰ ਲਿਆ ਗਿਆ ਹੈ। ਜਥੇਬੰਦੀ ਆਗੂ ਅਤੇ ਕਿਸਾਨ ਬੂਟਾ ਸਿੰਘ ਨੇ ਇਹ ਜਾਣਕਾਰੀ ਦਿੰਦਿਆ ਕਿਹਾ ਕਿ, ”ਕੇਂਦਰ ਸਰਕਾਰ ਵੱਲੋਂ ਬੈਠਕ ਦਾ ਸੱਦਾ ਆਇਆ ਹੈ ਅਤੇ ਸ਼ਾਮ ਤੱਕ ਲਿਖਿਤ ਵਿੱਚ ਵੀ ਆ ਮਿਲ ਜਾਵੇਗਾ… ਅਸੀਂ ਬੈਠਕ ਵਿੱਚ ਜਾਵਾਂਗੇ ਤੇ ਖੇਤੀ ਕਾਨੂੰਨ ਸਬੰਧੀ ਆਪਣੀਆਂ ਮੰਗਾਂ ਉਨ੍ਹਾਂ ਅੱਗੇ ਰੱਖਾਂਗੇ।”

ਉਨ੍ਹਾਂ ਕਿਹਾ ਕਿ ਸਰਕਾਰ ਤਿੰਨੋਂ ਨਵੇਂ ਖ਼ੇਤੀ ਕਾਨੂੰਨ ਰੱਦ ਕਰੇ। ਇਹ ਸੂਬਿਆਂ ਦੀ ਖ਼ੁਦਮੁਖਤਿਆਰੀ ਦਾ ਮੁੱਦਾ ਹੈ। ਇਸ ਤੋਂ ਇਲਾਵਾ ਪਰਾਲੀ ਸਾੜਨ ‘ਤੇ 1 ਕਰੋੜ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਦੇ ਪ੍ਰਾਵਧਾਨ ਨੂੰ ਰੱਦ ਕੀਤਾ ਜਾਵੇ। ਬਿਜਲੀ ਐਕਟ ਵਿੱਚ ਸੋਧ ਨੂੰ ਵੀ ਵਾਪਸ ਲਿਆ ਜਾਵੇ। ਉੱਧਰ ਕਿਸਾਨਾਂ ਵਲੋਂ ਦਿੱਤਾ ਜਾ ਰਹੇ ਧਰਨੇ ਦੀ ਹਿਮਾਇਤ ਵਿੱਚ ਹੁਣ ਕਈ ਕੌਮਾਂਤਰੀ ਆਗੂ ਵੀ ਆ ਗਏ ਹਨ। ਉਹ ਕਿਸਾਨਾਂ ਉੱਤੇ ਕੀਤੀਆਂ ਪਾਣੀ ਦੀਆਂ ਬੁਛਾੜਾਂ ਦੀ ਨਿੰਦਾ ਕਰ ਰਹੇ ਹਨ।

ਪੰਜਾਬ, ਹਰਿਆਣਾ ਤੇ ਯੂਪੀ ਦੇ ਕਿਸਾਨਾਂ ਨੇ ਦਿੱਲੀ ਨੂੰ ਆਉਣ ਵਾਲੇ ਪੰਜ ਮੁੱਖ ਮਾਰਗ ਬੰਦ ਕੀਤੇ ਹੋਏ ਹਨ। ਉਨ੍ਹਾਂ 25 ਨਵੰਬਰ ਨੂੰ ਆਪੋ-ਆਪਣੇ ਇਲਾਕਿਆਂ ਤੋਂ ਕੂਚ ਕੀਤਾ ਸੀ, ਪਰ ਰਸਤੇ ਵਿੱਚ ਹਰਿਆਣਾ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਪੁਲਿਸ ਰੋਕਾਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ। ਦੋ ਦਿਨ ਦੀ ਸਖ਼ਤ ਜੱਦੋ-ਜਹਿਦ ਤੋਂ ਬਾਅਦ ਲੱਖਾਂ ਕਿਸਾਨ 27 ਨਵੰਬਰ ਨੂੰ ਦਿੱਲੀ ਬਾਰਡਰ ਉੱਤੇ ਪਹੁੰਚ ਗਏ ਸਨ।

ਖੇਤੀ ਕਾਨੂੰਨਾਂ ਬਾਰੇ ਭਰਮ ਫੈਲਾਇਆ ਜਾ ਰਿਹਾ 

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਧੋਖੇ ਤੋਂ ਬਚਾਉਣ ਲਈ ਨਵੇਂ ਖੇਤੀ ਕਾਨੂੰਨ ਬਣਾਏ ਗਏ ਹਨ, ਪੁਰਾਣੀ ਪ੍ਰਣਾਲੀ ਵੀ ਜਾਰੀ ਰੱਖੀ ਜਾ ਰਹੀ ਹੈ। ਪਹਿਲਾਂ ਮੰਡੀਆਂ ਦੇ ਬਾਹਰ ਕਿਸਾਨਾਂ ਨਾਲ ਧੋਖਾ ਹੁੰਦਾ ਸੀ, ਉਸ ਨੂੰ ਹੁਣ ਖ਼ਤਮ ਕੀਤਾ ਜਾ ਰਿਹਾ ਹੈ।

ਵਾਰਾਨਸੀ ਵਿਚ ਇੱਕ ਸਮਾਗਮ ਦੌਰਾਨ ਬੋਲਦਿਆਂ ਮੋਦੀ ਨੇ ਕਿਹਾ, ”ਪਿਛਲੇ ਸਮੇਂ ਦੌਰਾਨ ਦੇਸ਼ ਵਿੱਚ ਅਲੱਗ ਟਰੈਂਡ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਸਰਕਾਰ ਦੇ ਫੈਸਲੇ ਦਾ ਵਿਰੋਧ ਹੁੰਦਾ ਸੀ, ਪਰ ਹੁਣ ਭਰਮ ਬਣਾ ਕੇ, ਜੋ ਹੋਇਆ ਹੀ ਨਹੀਂ, ਉਸ ਨੂੰ ਲੈ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਵੀ ਇਹੀ ਕੁੱਝ ਹੋ ਰਿਹਾ ਹੈ।’

ਖੇਤੀ ਬਿੱਲਾਂ ਦੇ ਹਿੱਤ ਵਿਚ ਪ੍ਰਧਾਨ ਮੰਤਰੀ ਨੇ ਇਹ ਦਲੀਲਾਂ ਰੱਖੀਆਂ

 • ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਨਵੇਂ ਵਿਕਲਪ ਦੇਣਗੇ। ਨਵੇਂ ਕਾਨੂੰਨਾਂ ਨਾਲ ਪਹਿਲਾਂ ਦੀ ਵਿਵਸਥਾ ਨਹੀਂ ਬਦਲੇਗੀ।
 • ਛੋਟੇ ਕਿਸਾਨਾਂ ਨਾਲ ਧੋਖਾ ਹੋ ਰਿਹਾ ਸੀ, ਕਿਸਾਨ ਮੰਡੀ ਨਹੀਂ ਪਹੁੰਚ ਸਕਦਾ ਸੀ। ਵਿਰੋਧ ਦਾ ਆਧਾਰ ਫੈਸਲਾ ਨਹੀਂ, ਭਰਮ ਅਤੇ ਅਫ਼ਵਾਹਾਂ ਹਨ।
 • ਪਹਿਲਾਂ ਵੀ ਵਿਰੋਧ ਹੁੰਦੇ ਸਨ ਪਰ ਹੁਣ ਸਾਰੀ ਤਸਵੀਰ ਹੀ ਬਦਲ ਦਿੱਤੀ ਹੈ। ਭਵਿੱਖ ਨੂੰ ਲੈ ਕੇ ਡਰ ਫੈਲਾਇਆ ਜਾ ਰਿਹਾ ਹੈ। ਜੋ ਹੋਇਆ ਹੀ ਨਹੀਂ, ਉਸ ਨੂੰ ਲੈਕੇ ਡਰਾਇਆ ਜਾ ਰਿਹਾ ਹੈ।
 • ਸਾਥੋਂ ਪਹਿਲਾਂ ਸਾਲਾਂ ਤੱਕ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਪਹਿਲਾਂ ਧੋਖਾ ਕਰਨ ਵਾਲੇ ਹੁਣ ਝੂਠ ਫੈਲਾ ਰਹੇ ਹਨ।
 • ਸਾਲਾਂ ਤੋਂ MSP ਨੂੰ ਲੈ ਕੇ ਧੋਖਾ ਕੀਤਾ ਗਿਆ, ਕਰਜ਼ ਮੁਆਫੀ ਨੂੰ ਲੈ ਕੇ ਪੈਕੇਜ ਸੁਣਾਏ ਜਾਂਦੇ ਸਨ। ਪਰ ਕਿਸਾਨ ਉਨ੍ਹਾਂ ਦੀ ਸੱਚਾਈ ਜਾਣਦੇ ਹਨ।
 • ਮੰਡੀਆਂ ‘ਤੇ ਅਸੀਂ ਕਰੋੜਾਂ ਰੁਪਏ ਖਰਚ ਕੀਤੇ ਹਨ। ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਐਮਐਸਪੀ ਦੇਣ ਦਾ ਵਾਅਦਾ ਪੂਰਾ ਕੀਤਾ।
 • ਸਾਡਾ ਅੰਨਦਾਤਾ ਆਤਮਨਿਰਭਰ ਭਾਰਤ ਦੀ ਅਗਵਾਈ ਕਰੇਗਾ। ਜਿਨ੍ਹਾਂ ਕਿਸਾਨਾਂ ਨੂੰ ਖੇਤੀ ਬਿੱਲਾਂ ‘ਤੇ ਸ਼ੰਕਾਵਾਂ ਹਨ, ਉਨ੍ਹਾਂ ਦੀ ਵੀ ਭਵਿੱਖ ‘ਚ ਆਮਦਨ ਵਧੇਗੀ।
ਸਰਕਾਰ ਨੇ 5 ਝੂਠ ਬੇਨਕਾਬ ਹੋਏ

ਕਿਸਾਨ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਇੱਕੋ ਮੰਗ ਹੈ ਕਿ ਤਿੰਨੋ ਖੇਤੀ ਕਾਨੂੰਨ ਰੱਦ ਕੀਤੇ ਜਾਣ। ਕਿਸਾਨਾਂ ਦੀ ਪ੍ਰੈਸ ਕਾਨਫਰੰਸ ਵਿਚ ਮੌਜੂਦ ਸਵਰਾਜ ਪਾਰਟੀ ਦੇ ਮੁਖੀ ਯੋਗੇਂਦਰ ਯਾਦਵ ਨੇ ਕਿਹਾ ਕਿ ਇਸ ਕਿਸਾਨ ਸੰਘਰਸ਼ ਬਾਰੇ ਫੈਲਾਏ ਜਾ ਰਹੇ 5 ਝੂਠ ਬੇਨਕਾਬ ਹੋ ਗਏ ਹਨ।

ਯੋਗੇਂਦਰ ਯਾਦਵ ਨੇ ਕਿਹਾ ਕਿ 

 • ਇਸ ਦਾ ਵਿਰੋਧ ਕਿਸਾਨ ਨਹੀਂ ਵਿਚੋਲੀਏ ਕਰ ਰਹੇ, ਇਹ ਲੱਖਾਂ ਤੋਂ ਪੁੱਛੋ ਇਹ ਕੌਣ ਹਨ
 • ਕਿਸਾਨਾਂ ਨੂੰ ਕੁੱਝ ਨਹੀਂ ਪਤਾ ਹੈ, ਪੰਜਾਬ ਦੇ ਬੱਚੇ-ਬੱਚੇ ਨੂੰ ਸੱਚ ਪਤਾ ਹੈ। ਇਸ ਨੂੰ ਸਵਿਕਾਰ ਕਰ ਲਿਆ ਜਾਵੇ
 • ਸਿਰਫ਼ ਪੰਜਾਬ ਦਾ ਅੰਦੋਲਨ ਹੈ, ਪਰ ਦੇਸ਼ ਕਈ ਸੂਬਿਆਂ ਦੇ ਕਿਸਾਨ ਪਹੁੰਚੇ ਹਨ। ਹਰਿਆਣਾ ਦੇ ਪਿੰਡਾਂ ਵਿੱਚ ਪੰਚਾਇਤਾਂ ਹੋ ਰਹੀਆਂ ਹਨ। ਪੰਜਾਬ ਦੇ ਕਿਸਾਨਾਂ ਦੀ ਸ਼ੁਰੂਆਤ ਪੂਰੇ ਦੇਸ਼ ਦੀ ਲੜਾਈ ਲੜ ਰਹੇ ਹਨ।
 • ਇਨ੍ਹਾਂ ਦਾ ਕੋਈ ਲੀਡਰ ਨਹੀਂ ਹੈ, ਇਹ ਭੀੜ ਹੈ, ਪਰ ਪੰਜਾਬ ਦੇ 30 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਹਰ ਰੋਜ਼ ਬੈਠਕ ਕਰ ਰਹੇ ਹਨ। ਕੌਮੀ ਪੱਧਰ ਉੱਤੇ ਸੰਯੁਕਤ ਮੋਰਚਾ ਹੈ। ਇਹ ਅਰਾਜਕ ਅੰਦੋਲਨ ਨਹੀਂ ਹੈ।
 • ਸਿਆਸੀ ਪਾਰਟੀਆਂ ਨੇ ਚਲਾਇਆ ਹੈ, ਇਨ੍ਹਾਂ ਸੰਗਠਨਾਂ ਨੇ ਸਾਲ ਪਹਿਲਾਂ ਅਮਰਿੰਦਰ ਦੇ ਘਰ ਅੱਗੇ ਮੋਰਚਾ ਲਗਾਇਆ ਸੀ।
ਗੁਰਪੁਰਬ ਮੌਕੇ ਕਿਸਾਨਾਂ ਨੇ ਬਾਰਡਰ ‘ਤੇ ਹੀ ਕੀਤੀ ਅਰਦਾਸ

ਗੁਰਪੁਰਬ ਮੌਕੇ ਕਿਸਾਨ ਜਥੇਬੰਦੀਆਂ ਨੇ ਦਿੱਲੀ-ਹਰਿਆਣਾ ਦੇ ਟੀਕਰੀ ਬਾਰਡਰ ਤੇ ਹੀ ਅਰਦਾਸ ਕੀਤੀ ਅਤੇ ਪ੍ਰਸ਼ਾਦ ਵੰਡਿਆ। ਇਸ ਦੌਰਾਨ ਉੱਥੇ ਤਾਇਨਾਤ ਪੁਲਿਸ ਦੇ ਜਵਾਨਾਂ ਨੂੰ ਵੀ ਉਹ ਪ੍ਰਸ਼ਾਦ ਵੰਡਦੇ ਨਜ਼ਰ ਆਏ।

ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਬਾਰਡਰ ਬੰਦ

ਦਿੱਲੀ ਦੇ ਹਰਿਆਣਾ ਨਾਲ ਲੱਗਦੇ ਟੀਕਰੀ ਅਤੇ ਸਿੰਘੂ ਬਾਰਡਰ ਆਵਾਜਾਈ ਲਈ ਬੰਦ ਕਰ ਦਿੱਤੇ ਹਨ। ਟ੍ਰੈਫ਼ਿਕ ਪੁਲਿਸ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। “ਟੀਕਰੀ ਬਾਰਡਰ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਹਰਿਆਣਾ ਲਈ ਇਹ ਬਾਰਡਰ ਖੁੱਲ੍ਹੇ ਹਨ- ਝਾਰੌਡਾ, ਧਨਸਾ, ਦੌਰਾਲਾ ਝਾਟਖੇੜਾ, ਬਾਡੂਸਾਰੀ, ਕਾਪਸਹੇੜਾ, ਰਾਜੋਕਰੀ ਐਨਐਚ 8, ਬਿਜਵਾਸਨ/ਬਾਜਘੇਰਾ, ਪਾਲਮ ਵਿਹਾਰ ਅਤੇ ਡੁੰਡਾਹੇੜਾ।”

ਹਮਲਾਵਰ ਹੋ ਰਿਹਾ ਅੰਦੋਲਨ

ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ। ਜਦੋਂ ਗੱਲਬਾਤ ਹੋ ਜਾਵੇਗੀ ਤਾਂ ਕਿਸਾਨਾਂ ਨੂੰ ਵੀ ਸਹੀ ਜਾਣਕਾਰੀ ਮਿਲ ਜਾਵੇਗੀ ਕਿ ਉਨ੍ਹਾਂ ਦੀ ਫਸਲ ਦੀ ਖਰੀਦ ‘ਚ ਕੋਈ ਰੁਕਾਵਟ ਨਹੀਂ ਆਵੇਗੀ। ਉਨ੍ਹਾਂ ਕਿਹਾ, “ਇਹ ਅੰਦੋਲਨ ਹਮਲਾਵਰ ਹੋ ਰਿਹਾ ਹੈ।”

ਕੌਮਾਂਤਰੀ ਆਗੂ ਆਏ ਕਿਸਾਨਾਂ ਦੇ ਸਮਰਥਨ ਵਿੱਚ

“ਕੁੱਟਮਾਰ ਕਰਨ ਅਤੇ ਦਬਾਉਣ ਦੇਣ ਵਾਲੇ ਲੋਕਾਂ ਨੂੰ ਖਾਣਾ ਖਵਾਉਣ ਲਈ ਖਾਸ ਤਰ੍ਹਾਂ ਦੇ ਲੋਕਾਂ ਦੀ ਲੋੜ ਹੁੰਦੀ ਹੈ।” ਇਹ ਕਹਿਣਾ ਹੈ ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਜਿਨ੍ਹਾਂ ਨੇ ਪੰਜਾਬ ਸਣੇ ਭਾਰਤ ਦੇ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ।

ਟਵੀਟ ਵਿੱਚ ਉਨ੍ਹਾਂ ਅੱਗੇ ਕਿਹਾ, “ਮੈਂ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਦੇ ਨਾਲ ਖੜ੍ਹਾ ਹਾਂ, ਜਿਸ ਵਿੱਚ ਸਾਡੇ ਪਰਿਵਾਰ ਅਤੇ ਦੋਸਤ ਵੀ ਸ਼ਾਮਲ ਹਨ, ਜੋ ਸ਼ਾਂਤਮਈ ਢੰਗ ਨਾਲ ਨਿੱਜੀਕਰਨ ਵਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।”

ਹੁਣ ਤੱਕ ਕੀ-ਕੀ ਹੋਇਆ
 • ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਵੀ ਦਿੱਲੀ ਕੂਚ ਦਾ ਐਲਾਨ ਕੀਤਾ
 • ਅਮਿਤ ਸ਼ਾਹ ਦੇ ਸੱਦੇ ਨੂੰ ਲੈ ਕੇ ਸਿੰਘੂ ਬਾਰਡਰ ਉੱਤੇ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਈ। ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਬੈਠਕ ਕਰਕੇ ਬੁਰਾੜੀ ਮੈਦਾਨ ਵਿਚ ਨਾ ਜਾਣ ਦਾ ਫ਼ੈਸਲਾ ਲਿਆ।
 • ਕਿਸਾਨ ਜਥੇਬੰਦੀਆਂ ਨੇ ਕਿਹਾ ਸਰਕਾਰ ਨੇ ਗੱਲਬਾਤ ਲਈ ਸ਼ਰਤਾਂ ਰੱਖੀਆਂ ਹਨ ਜਿਸ ਨੂੰ ਅਸੀਂ ਨਾਮਨਜ਼ੂਰ ਨਹੀਂ ਕਰਦੇ
 • ਉਨ੍ਹਾਂ ਕਿਹਾ ਦਿੱਲੀ ਨੂੰ ਲੱਗਦੇ ਸਾਰੇ ਮੁੱਖ ਮਾਰਗਾਂ ‘ਤੇ ਧਰਨੇ ਦਿੱਤੇ ਜਾਣਗੇ ਅਤੇ ਦਿੱਲੀ ਦਾ ਘੇਰਾਓ ਕੀਤਾ ਜਾਵੇਗਾ
 • ਕਿਸਾਨ ਜਥੇਬੰਦੀਆਂ ਨੇ ਦਿੱਲੀ ਨਾਲ ਲੱਗਦੇ ਸਾਰੇ ਪੰਜ ਹਾਈਵੇ ਜਾਮ ਕਰਨ ਦੀ ਗੱਲ ਕਹੀ
 • ਭਾਰਤੀ ਸੁਪਰੀਮ ਕੋਰਟ ਦੇ ਬਾਹਰ ਇਕੱਠੇ ਹੋਏ 30-35 ਵਕੀਲਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਮੁਜਾਹਰਾ ਕੀਤਾ
 • ਹਰਿਆਣਾ ਦੇ ਸਾਬਕਾ ਸੀਐੱਮ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਪਹਿਲਾਂ ਹੀ ਕਿਸਾਨਾਂ ਲਈ ਥਾਂ ਤੈਅ ਕਰ ਦੇਣੀ ਚਾਹੀਦੀ ਸੀ
 • ਪੰਜਾਬ ਦੇ ਕਿਸਾਨਾਂ ਦੇ ਸਮਰਥਨ ਲਈ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦੇ ਕੁਝ ਸਮੂਹ ਸ਼ਨੀਵਾਰ ਦੁਪਹਿਰ ਆਪਣੇ ਵਾਹਨਾਂ ਰਾਹੀਂ ਗਾਜ਼ੀਪੁਰ ਬਾਰਡਰ ‘ਤੇ ਇਕੱਠਾ ਹੋਏ

ਯੂਕੇ ਦੀ ਐੱਮਪੀ ਪ੍ਰੀਤ ਕੌਰ ਗਿੱਲ ਨੇ ਵੀ ਕਿਸਾਨਾਂ ‘ਤੇ ਮਾਰੀਆਂ ਗਈਆਂ ਪਾਣੀ ਦੀਆਂ ਬੁਛਾੜਾਂ ਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਦੀ ਨਿੰਦਾ ਕੀਤੀ। ਉਨ੍ਹਾਂ ਟਵੀਟ ਕੀਤਾ, “ਦਿੱਲੀ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਹਾਮਣੇ ਆਈਆਂ ਹਨ। ਰੋਜ਼ੀ-ਰੋਟੀ ‘ਤੇ ਅਸਰ ਪਾਉਣ ਵਾਲੇ ਵਿਵਾਦਤ ਕਾਨੂੰਨਾਂ ਖਿਲਾਫ਼ ਕਿਸਾਨ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਹਨ। ਉਨ੍ਹਾਂ ਨੂੰ ਚੁੱਪ ਕਰਾਉਣ ਲਈ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।”

ਕੈਨੇਡਾ ਦੇ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਸਾਨਾਂ ਦਾ ਸਮਰਥਨ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, “ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਵਾਲੇ ਕਿਸਾਨਾਂ ਖਿਲਾਫ਼ ਭਾਰਤ ਸਰਕਾਰ ਵਲੋਂ ਕੀਤੀ ਜਾ ਰਹੀ ਹਿੰਸਾ ਹੈਰਨ ਕਰਨ ਵਾਲੀ ਹੈ। ਮੈਂ ਪੰਜਾਬ ਅਤੇ ਪੂਰੇ ਭਾਰਤ ਦੇ ਕਿਸਾਨਾਂ ਪ੍ਰਤੀ ਡਟ ਕੇ ਖੜ੍ਹਾ ਹਾਂ। ਮੈਂ ਭਾਰਤ ਸਰਕਾਰ ਨੂੰ ਹਿੰਸਾ ਦੀ ਥਾਂ ਸ਼ਾਂਤਮਈ ਤਰੀਕੇ ਨਾਲ ਗੱਲਬਾਤ ਦੀ ਅਪੀਲ ਕਰਦਾ ਹਾਂ। ਦਰਅਸਲ ਉਹ ਕੈਨੇਡਾ ਦੇ ਐੱਮਪੀ ਜੈਕ ਹੈਰਿਸ ਦੇ ਟਵੀਟ ਦਾ ਜਵਾਬ ਦੇ ਰਹੇ ਸਨ।

ਜੈਕ ਹੈਰਿਸ ਨੇ ਟਵੀਟ ਕੀਤਾ ਸੀ, “ਰੋਜ਼ੀ-ਰੋਟੀ ਖ਼ਤਰੇ ਵਿੱਚ ਪਾਉਣ ਵਾਲੇ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਭਾਰਤ ਸਰਕਾਰ ਦੇ ਦਮਨ ਨੂੰ ਦੇਖ ਕੇ ਅਸੀਂ ਹੈਰਾਨ ਹਾਂ। ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਨ ਦੀ ਥਾਂ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਦੀ ਲੋੜ ਹੈ।” ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਕਿਹਾ ਕਿ ਭਾਰਤ ਵਿੱਚ ਸ਼ਾਂਤਮਈ ਮੁਜ਼ਾਹਰਾ ਕਰਨ ਵਾਲੇ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੁੱਖ ਦੇਣ ਵਾਲੀ ਹੈ।

ਉਨ੍ਹਾਂ ਟਵੀਟ ਕੀਤਾ, “ਭਾਰਤ ਵਿੱਚ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨਾਲ ਬੇਰਹਿਮੀ ਕਰਨ ਦੀਆਂ ਖ਼ਬਰਾਂ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ। ਮੇਰੇ ਚੋਣ ਖੇਤਰ ਦੇ ਬਹੁਤ ਸਾਰੇ ਲੋਕਾਂ ਦੇ ਪਰਿਵਾਰ ਉੱਥੇ ਹਨ ਅਤੇ ਉਹ ਆਪਣੇ ਰਿਸ਼ਤੇਦਾਰਾਂ ਦੀ ਸੁਰੱਖਿਆ ਲਈ ਚਿੰਤਤ ਹਨ।” “ਸਿਹਤਮੰਦ ਲੋਕਤੰਤਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਦਿੰਦੇ ਹਨ। ਮੈਂ ਇਸ ਵਿੱਚ ਸ਼ਾਮਲ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਬੁਨਿਆਦੀ ਅਧਿਕਾਰ ਨੂੰ ਕਾਇਮ ਰੱਖਣ।

ਇੰਗਲੈਂਡ ਦੇ ਸਾਬਕਾ ਕ੍ਰਿਕਟ ਖਿਡਾਰੀ ਮੌਂਟੀ ਪਨੇਸਰ ਨੇ ਵੀ ਭਾਜਪਾ ਅਤੇ ਪੀਐੱਮ ਮੋਦੀ ਨੂੰ ਟੈਗ ਕਰਕੇ ਟਵੀਟ ਕੀਤਾ। “ਕੀ ਹੋਵੇਗਾ ਜੇ ਖਰੀਦਦਾਰ ਕਹੇ ਕਿ ਇਕਰਾਰਨਾਮਾ ਪੂਰਾ ਨਹੀਂ ਹੋ ਸਕਦਾ ਹੈ ਕਿਉਂਕਿ ਫਸਲਾਂ ਦੀ ਕੁਆਲਟੀ ਉਹ ਨਹੀਂ ਹੈ ਜਿਸ ‘ਤੇ ਅਸੀਂ ਸਹਿਮਤ ਹੋਏ ਸੀ। ਫਿਰ ਕਿਸਾਨ ਕੋਲ ਕੋਈ ਰਾਹ ਬਚੇਗਾ? ਕੀਮਤ ਤੈਅ ਕਰਨ ਦਾ ਕੋਈ ਜ਼ਿਕਰ ਨਹੀਂ ਹੈ।

Leave a Reply

Your email address will not be published. Required fields are marked *