Punjab

ਟੋਹਾਣਾ ਬਾਰਡਰ ‘ਤੇ ਸਾਰੀਆਂ ਰੋਕਾਂ ਨੂੰ ਪਾਰ ਕਰਦੇ ਹੋਏ ਅੱਗੇ ਵਧੇ ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟੋਹਾਣਾ ਬਾਰਡਰ ‘ਤੇ ਵੀ ਕਿਸਾਨਾਂ ਅਤੇ ਪੁਲਿਸ ਵਿਚਕਾਰ ਸਥਿਤੀ ਤਣਾਅਪੂਰਨ ਹੈ। ਕਿਸਾਨਾਂ ਨੇ ਪੁਲਿਸ ‘ਤੇ ਪਥਰਾਅ ਕੀਤਾ, ਬੈਰੀਕੇਡ ਤੋੜੇ ਅਤੇ ਵਾਟਰ ਕੈਨਲ ਦੀ ਗੱਡੀ ਤੋੜ ਦਿੱਤੀ ਹੈ। ਹਰਿਆਣਾ ਪੁਲਿਸ ਵੱਲੋਂ ਲਾਈਆਂ ਗਈਆਂ ਸਾਰੀਆਂ ਰੋਕਾਂ ਨੂੰ ਹਟਾ ਕੇ ਕਿਸਾਨ ਅੱਗੇ ਵਧ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਅਸੀਂ ਹਰ ਹਾਲ ਵਿੱਚ ਦਿੱਲੀ ਜਾ ਕੇ ਰਹਾਂਗੇ। ਬੈਰੀਕੇਡ ਤੋੜ ਕੇ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਵੱਲ ਨੂੰ ਨਿਕਲ ਗਏ ਹਨ।