‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਭਾਰਤ ਨੇ ਅਹਿਮਦਾਬਾਦ ਵਿੱਚ ਖੇਡੇ ਗਏ ਚੌਥੇ ਅਤੇ ਆਖਰੀ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਹਰਾ ਕੇ ਵਰਡ ਚੈਂਪਿਅਨਸ਼ਿਪ ਦੇ ਫਾਇਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਨੇ ਇੰਗਲੈਂਡ ਨੂੰ ਪਹਿਲੀ ਪਾਰੀ ਖੇਡਦੇ ਹੋਏ 25 ਦੌੜਾਂ ਨਾਲ ਹਰਾਇਆ ਹੈ। ਦੂਜੀ ਪਾਰੀ ਵਿਚ ਇੰਗਲੈਂਡ ਦੀ ਟੀਮ ਲੰਬਾ ਸਮਾਂ ਪਿੱਚ ‘ਤੇ ਖੜ੍ਹ ਨਹੀਂ ਸਕੀ। ਜਾਣਕਾਰੀ ਅਨੁਸਾਰ 18 ਜੂਨ ਨੂੰ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ।


ਅਹਿਮਦਾਬਾਦ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਵਿੱਚ ਅਕਸ਼ਰ ਪਟੇਲ ਨੇ ਦੂਜੀ ਪਾਰੀ ਵਿਚ ਵੀ 5 ਵਿਕਟਾਂ ਹਾਸਿਲ ਕੀਤੀਆਂ। ਆਫ ਸਪਿਨਰ ਅਸ਼ਵਿਨ ਨੇ ਵੀ ਦੂਜੀ ਪਾਰੀ ਵਿੱਚ ਪੰਜ ਵਿਕਟਾਂ ਪ੍ਰਾਪਤ ਕੀਤੀਆਂ। ਪਹਿਲੀ ਪਾਰੀ ਵਿਚ ਇੰਗਲੈਂਡ ਦੀ ਟੀਮ 75 ਓਵਰਾਂ ਵਿਚ ਸਿਰਫ 205 ਰਨ ਹੀ ਜੋੜ ਸਕੀ। ਬਾਅਦ ਵਿੱਚ ਭਾਰਤ ਨੇ ਪਹਿਲੀ ਪਾਰੀ ਵਿਚ 365 ਦੌੜਾਂ ਬਣਾਈਆਂ, ਪਰ 101 ਦੌੜਾਂ ਹੀ ਬਣਾ ਸਕਿਆ, ਪਰ ਖੇਡ ਦੇ ਤੀਜੇ ਦਿਨ ਵਾਸ਼ਿੰਗਟਨ ਸੁੰਦਰ ਆਪਣੇ ਸੌ ਰਨ ਪੂਰੇ ਨਹੀਂ ਕਰ ਸਕੇ ਅਤੇ ਉਹ 96 ਦੌੜਾਂ ‘ਤੇ ਅਜੇਤੂ ਰਹੇ। ਪਟੇਲ ਨੇ ਵੀ 43 ਦੌੜਾਂ ਦੀ ਪਾਰੀ ਖੇਡੀ।

ਅਸ਼ਵਿਨ ਦੇ ਹਿੱਸੇ ਆਈਆਂ 5 ਵਿਕਟਾਂ
ਇਸੇ ਤਰ੍ਹਾਂ ਦੂਜੀ ਪਾਰੀ ਵਿਚ ਇੰਗਲੈਂਡ ਦੀ ਟੀਮ 135 ਦੌੜਾਂ ‘ਤੇ ਆਊਟ ਹੋ ਗਈ। ਸਲਾਮੀ ਬੱਲੇਬਾਜ਼ ਜੈਕ ਕਰੋਲੀ ਸਿਰਫ 5 ਦੌੜਾਂ ਬਣਾ ਕੇ ਅਸ਼ਵਿਨ ਦੀ ਗੇਂਦ ਉਤੇ ਆਉਟ ਹੋਏ। ਅਸ਼ਵਿਨ ਨੇ ਵੀ ਪਹਿਲੀ ਗੇਂਦ ‘ਤੇ ਜੌਨੀ ਬੇਅਰਸਟੋ ਦੀ ਵਿਕਟ ਲਈ। ਅਸ਼ਵਿਨ ਨੇ ਇੰਗਲੈਂਡ ਦੇ ਜੈਕ ਲੀਚ ਅਤੇ ਡੈਨ ਲਾਰੈਂਸ ਨੂੰ ਉਸੇ ਓਵਰ ਵਿਚ ਆਊਟ ਕਰਕੇ ਆਪਣੀਆਂ ਪੰਜ ਵਿਕਟਾਂ ਪੂਰੀਆਂ ਕੀਤੀਆਂ ਅਤੇ ਇਸ ਨਾਲ ਭਾਰਤ ਨੂੰ ਇਕ ਪਾਰੀ ਅਤੇ 25 ਦੌੜਾਂ ਨਾਲ ਵੱਡੀ ਜਿੱਤ ਹਾਸਿਲ ਕੀਤੀ।

Leave a Reply

Your email address will not be published. Required fields are marked *