Punjab

ਨਵਜੋਤ  ਸਿੱਧੂ ਨੂੰ ਡੀ.ਐੱਸ.ਪੀ ਦਿਲਸ਼ੇਰ ਸਿੰਘ ਨੇ ਭੇਜਿਆ ਮਾਣ ਹਾਨੀ ਦਾ ਨੋਟਿਸ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਏ ਦਿਨ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ   ਉਨ੍ਹਾਂ ਵੱਲੋਂ ਪੁਲਿਸ ਬਾਰੇ ਦਿੱਤੇ  ਬਿਆਨ ਨੂੰ ਲੈ ਕੇ ਪੂਰਾ ਮਹਿਕਮਾ ਹੀ ਉਨ੍ਹਾਂ ਦੇ ਮਗਰ ਪੈ ਗਿਆ ਹੈ। ਚੰਡੀਗੜ੍ਹ ਪੁਲਿਸ ਦੇ ਡੀਐੱਸਪੀ  ਦਿਲਸ਼ੇਰ ਸਿੰਘ ਨੇ ਸਿੱਧੂ ਨੂੰ ਮਾਣ ਹਾਨੀ ਨੋਟਿਸ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀ ਨੇ ਉਨ੍ਹਾਂ ਦੇ ਬਿਆਨ ਨੂੰ ਕਾਟ ਕਰਦੀ ਇੱਕ ਵਿਡੀਓ ਵੀ ਜਾਰੀ ਕੀਤੀ। ਦੂਜੇ ਬੰਨੇ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਅਤੇ ਮੈਂਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ ਨੇ ਪੁਲੀਸ ਤੋਂ ਮੁਆਫੀ ਮੰਗ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ।  ਬੀਤੇ ਦਿਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੁਲਿਸ ਤੇ ਤੰਜ ਕਸਦਿਆਂ ਆਪਣੇ ਸਾਥੀ ਅਤੇ ਪਾਰਟੀ ਦੇ ਨੇਤਾ ਨਵਤੇਜ ਸਿੰਘ ਚੀਮਾ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਉਸ ਦੇ ਇੱਕ ਦੱਬਕਾ ਮਾਰਨ ਨਾਲ ਥਾਣੇਦਾਰ ਦੀ ਪੈਂਟ ਗਿਲੀ ਹੋ ਜਾਂਦੀ ਹੈ । ਸਿਆਸੀ ਪਾਰਟੀਆਂ ਵੱਲੋਂ ਵੀ ਸਿੱਧੂ ਦੇ ਬਿਆਨ ਨੂੰ ਤੂਲ ਦਿੱਤੀ ਜਾ ਰਹੀ ਹੈ।    ਇਸ ਬਿਆਨ ਨੂੰ ਲੈ ਕੇ  ਪੰਜਾਬ ਪੁਲੀਸ ਫੋਰਸ  ਵਿੱਚ ਕਾਫੀ ਤਿੱ ਖਾ ਪ੍ਰਤੀਕਰਨ ਦੇਖਣ ਨੂੰ ਮਿਲਿਆ ਹੈ । ਜਿਸ ਕਾਰਨ ਚੰਡੀਗੜ੍ਹ ਦੇ ਡੀ.ਐੱਸ. ਪੀ ਦਿਲਸ਼ੇਰ ਸਿੰਘ ਨੇ ਸਿੱਧੂ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ । ਇਹ ਨੋਟਿਸ ਹਾਈ ਕੋਰਟ ਦੇ ਐਡਵੋਕੇਟ ਰਣਜੀਵਨ ਸਿੰਘ ਨੇ ਇਹ ਨੋਟਿਸ ਜਾਰੀ ਕੀਤਾ ਹੈ । ਡੀ.ਐੱਸ.ਪੀ ਦਿਲਸ਼ੇਰ ਸਿੰਘ ਨੇ ਇਹ ਕਿਹਾ ਹੈ ਕਿ ਸਿੱਧੂ ਦੇ ਇਸ ਬਿਆਨ ਨਾਲ ਪੰਜਾਬ ਪੁਲਿਸ ਦੀ ਹੇਠੀ ਹੋਈ ਹੈ। ਸਿੱਧੂ ਹਾਲੇ ਤੱਕ ਚੁੱਪ ਹਨ