‘ਦ ਖ਼ਾਲਸ ਬਿਊਰੋ ( ਫਿਰੋਜ਼ਪੁਰ ) :- ਫਿਰੋਜ਼ਪੁਰ ਸਿਟੀ ਦੇ DSP ਕੇਸਰ ਸਿੰਘ ਦੀ ਅੱਜ 12 ਸਤੰਬਰ ਤੜਕੇ ਢਾਈ ਵਜੇ ਦੇ ਕਰੀਬ ਅਚਾਨਕ ਮੌਤ ਹੋ ਗਈ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਮੰਨਿਆਂ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਿਮਾਗ ਦੀ ਨਾੜੀ ਫਟਣ ਕਾਰਨ ਹੋਈ ਹੈ। DSP ਕੇਸਰ ਸਿੰਘ ਸਾਲ 1990 ਵਿੱਚ ਪੰਜਾਬ ਪੁਲੀਸ ਵਿੱਚ ASI ਭਰਤੀ ਹੋਏ ਸਨ।

16 ਜੁਲਾਈ ਨੂੰ ਉਨ੍ਹਾਂ ਨੇ DSP ਵਜੋ ਫ਼ਿਰੋਜ਼ਪੁਰ ਵਿੱਚ ਸਿਟੀ ਹਲਕੇ ਦਾ ਚਾਰਜ ਸੰਭਾਲਿਆ ਸੀ। ਫ਼ਿਰੋਜ਼ਪੁਰ ਰੇਂਜ ਦੇ DIG ਹਰਦਿਆਲ ਸਿੰਘ ਮਾਨ ਤੇ ਜ਼ਿਲ੍ਹਾ ਪੁਲੀਸ ਕਪਤਾਨ ਭੁਪਿੰਦਰ ਸਿੰਘ ਨੇ ਉਨ੍ਹਾਂ ਦੀ ਅਚਾਨਕ ਹੋਈ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। DSP ਕੇਸਰ ਸਿੰਘ ਦਾ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੰਗਵਾਨ ਥਾਣਾ ਬੱਸੀ ਪਠਾਣਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿੱਚ ਕੀਤਾ ਜਾਵੇਗਾ।

Leave a Reply

Your email address will not be published. Required fields are marked *