International

ਪੂਰੇ ਸ਼੍ਰੀਲੰਕਾ ਦੇ ਕੋਨੇ-ਕੋਨੇ ‘ਚ ਛਾਇਆ ਹਨੇਰਾ, ਮਚੀ ਹਾਹਾਕਾਰ

‘ਦ ਖ਼ਾਲਸ ਬਿਊਰੋ:- 16 ਅਗਸਤ ਨੂੰ ਸ਼੍ਰੀਲੰਕਾ ਦੇ ਬਿਜਲੀ ਘਰ ‘ਚ ਕਿਸੇ ਤਕਨੀਕੀ ਵਜ੍ਹਾ ਕਾਰਨ ਦੇਸ਼ ਭਰ ‘ਚ 7 ਘੰਟਿਆਂ ਦੇ ਕਰੀਬ ਬੱਤੀ ਗੁੱਲ ਰਹੀ। ਜਿਸ ਦੀ ਜਾਣਕਾਰੀ ਸ਼੍ਰੀਲੰਕਾ ਦੇ ਊਰਜਾ ਮੰਤਰੀ ਦੁੱਲਾਸ ਅਲਹਪਰੂਮਾ ਨੇ ਦਿੱਤੀ ਹੈ। ਉਹਨਾਂ ਕਿਹਾ ਕਿ ਰਾਜਧਾਨੀ ਕੋਲੰਬੋ ਦੇ ਬਾਹਰੀ ਹਿੱਸੇ ‘ਤੇ ਕੇਰਲਾਪਿਤਿਯਾ ਵਿਖੇ ਬਿਜਲੀ ਘਰ ‘ਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਰਕੇ ਪੂਰੇ ਦੇਸ਼ ਭਰ ‘ਚ 7 ਘੰਟੇ ਬਿਜਲੀ ਨੂੰ ਬੰਦ ਕਰਨਾ ਪਿਆ। ਜਿਸ ਤੋਂ ਬਾਅਦ ਰਾਜਧਾਨੀ ਕੋਲੰਬੋ ਵਿੱਚ ਤਾਂ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ, ਪਰ ਦੇਸ਼ ਦੇ ਕੁਝ ਹਿੱਸੇ ਹਾਲੇ ਵੀ ਅਜਿਹੇ ਹਨ ਜੋ ਅਜੇ ਵੀ ਹਨੇਰੇ ਵਿੱਚ ਹਨ।

ਸ਼੍ਰੀਲੰਕਾ ਵਿੱਚ ਇਸ ਤਰ੍ਹਾਂ ਪੂਰੇ ਦੇਸ਼ ਭਰ ਵਿੱਚ ਹਨੇਰਾ ਹੋਣਾ ਇਹ ਕੋਈ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ 2016 ‘ਚ ਵੀ ਇਸੇ ਤਰ੍ਹਾਂ 8 ਘੰਟਿਆਂ ਲਈ ਬਿਜਲੀ ਠੱਪ ਹੋ ਗਈ ਸੀ।