India Punjab

ਲੜਕੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ ਕੀਤਾ ਤਾਂ ਕਾਂਸਟੇਬਲ ਨੇ ਚੁੱਕਿਆ ਇਹ ਖੌਫ਼ਨਾਕ ਕਦਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮੱਧ ਪ੍ਰਦੇਸ਼ ਚ ਭੋਪਾਲ ਦੇ ਸ਼ਾਹਪੁਰਾ ਥਾਣੇ ਦੇ ਇਲਾਕੇ ਵਿੱਚ ਸਪੈਸ਼ਲ ਫੋਰਸ ਦੇ ਕਾਂਸਟੇਬਲ ਨੇ ਦਿਲ ਦਹਿਲਾ ਦੇਣ ਵਾਲਾ ਕਾਰਾ ਕੀਤਾ ਹੈ। ਇਸ ਕਾਂਸਟੇਬਲ ਦੀ ਇੱਕ ਲੜਕੀ ਨਾਲ ਸ਼ਾਦੀ ਤੈਅ ਹੋ ਚੁੱਕੀ ਸੀ ਪਰ ਲੜਕੀ ਨੇ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਇਸ ‘ਤੇ ਗੁੱਸਾ ਖਾ ਕੇ ਇਸ ਕਾਂਸਟੇਬਲ ਨੇ ਅੱਧੀ ਰਾਤ ਨੂੰ ਲੜਕੀ ਦੇ ਘਰ ਵੜ ਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਉਸਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੈ।

ਹਸਪਤਾਲ ਵਿੱਚ ਜ਼ੇਰੇ ਇਲਾਜ਼ ਲੜਕੀ ਦੀ ਮਾਂ।

ਪੁਲਿਸ ਦੀ ਜਾਣਕਾਰੀ ਮੁਤਾਬਿਕ ਮੁਲਜ਼ਮ ਲੜਕੀ ਦਾ ਆਫਿਸ ਦੇ ਸਟਾਫ ਨਾਲ ਬਾਹਰ ਜਾਣਾ ਵੀ ਪਸੰਦ ਨਹੀਂ ਕਰਦਾ ਸੀ। ਅਜੀਤ ਚੌਹਾਨ ਨਾਂ ਦਾ ਇਸ ਮੁਲਜ਼ਮ ਲੜਕੀ ਦਾ ਕਿਸੇ ਨਾਲ ਫੋਨ ‘ਤੇ ਗੱਲ ਕਰਨਾ ਵੀ ਪਸੰਦ ਨਹੀਂ ਕਰਦਾ ਸੀ। ਇਨ੍ਹਾਂ ਸਾਰੀਆਂ ਰੋਕਾਂ ਦੇ ਕਾਰਣ ਲੜਕੀ ਰਿਸ਼ਤਾ ਤੋੜਨਾ ਚਾਹੁੰਦੀ ਸੀ।

ਜਾਣਕਾਰੀ ਅਨੁਸਾਰ ਪਿਛਲੇ ਸਾਲ 21 ਅਕਤੂਬਰ ਨੂੰ ਦੋਵਾਂ ਦੀ ਮੰਗਣੀ ਹੋਈ ਸੀ। ਦੋ ਮਹੀਨੇ ਬਾਅਦ ਹੀ ਵਿਆਹ ਦੀ ਤਰੀਕ ਤੈਅ ਕੀਤੀ ਜਾਣੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।