India

ਸਾਨੂੰ ਚੀਨੀਆਂ ਦੀ ਮੱਦਦ ਦੀ ਕੋਈ ਲੋੜ ਨਹੀਂ: ਕੈਪਟਨ

‘ਦ ਖਾਲਸ ਬਿਊਰੋ:- ਅੱਜ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਦੌਰਾਨ ਚੀਨ ਬਾਰੇ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਚੀਨ ਦੀਆਂ ਚਾਲਾਂ ਤੋਂ ਚੁਕੰਨਾ ਰਹਿਣਾ ਚਾਹੀਦਾ ਹੈ। ਚੀਨ ਸ਼ੁਰੂ ਤੋਂ ਹੀ ਚਾਲਾਂ ਚੱਲਦਾ ਆ ਰਿਹਾ ਹੈ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੱਸਣ ਕਿ, ਚੀਨ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ਨੂੰ 7 ਕਰੋੜ ਰੁਪਏ ਦਿੱਤੇ ਹਨ ਜਾਂ ਨਹੀਂ ।

 

ਇਸ ਤੋਂ ਇਲਾਵਾਂ ਕੈਪਟਨ ਅਮਰਿੰਦਰ  ਸਿੰਘ ਕਿ ਜੇਕਰ ਟਿੱਕਟੌਕ ਨੇ 30 ਕਰੋੜ ਰੁਪਏ PM ਰਿਲੀਫ ਫੰਡ ‘ਚ ਭੇਜੇ ਹਨ ਤਾਂ ਸਾਨੂੰ ਤੁਰੰਤ ਚੀਨ ਨੂੰ ਉਸਦੇ ਪੈਸੇ ਵਾਪਸ ਕਰ ਦੇਣੇ ਚਾਹੀਦੇ ਹਨ। ਸਖਤ ਸ਼ਬਦਾਂ ‘ਚ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ  ਸਾਨੂੰ ਚੀਨ ਦੀ ਮੱਦਦ ਦੀ ਕੋਈ ਲੋੜ ਨਹੀਂ ਹੈ ਕਿਉਕਿ ਇੱਕ ਤਾਂ ਚੀਨ ਤੋਂ ਕੋਰੋਨਾ ਫੈਲਿਆ ਹੈ ਅਤੇ ਦੂਸਰਾ ਚੀਨ ਨੇ ਗਲਵਾਨ ਘਾਟੀ ਵਿੱਚ ਫੌਜੀ ਕਾਰਵਾਈ ਕੀਤੀ ਹੈ, ਇਸ ਕਰਕੇ ਚੀਨ ਤੋਂ ਕੋਈ ਵੀ ਮੱਦਦ ਸਾਨੂੰ ਨਹੀਂ ਚਾਹੀਦੀ।

 

ਪਿਛਲੇ ਦਿਨੀਂ ਲੱਦਾਖ ‘ਚ ਹੋਈ ਝੜਪ ਤੋਂ ਬਾਅਦ ਕੈਪਟਨ ਲਗਾਤਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਟੈਂਡ ਲੈਣ ਲਈ ਆਖ ਰਹੇ ਹਨ।