‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਬ੍ਰਿਟੇਨ ਪੁਲਿਸ ਨੇ ਲੰਡਨ ਵਿੱਚ ਇੱਕ ਘਰ ਵਿੱਚ ਛਾਪਾ ਮਾਰ ਕੇ 20 ਸਾਲਾ ਇੱਕ ਭਾਰਤੀ ਜੈ ਪਟੇਲ ਨੂੰ ਕਥਿਤ ਤੌਰ ‘ਤੇ ਸੰਗਠਿਤ ਜੁਰਮ ਅਤੇ ਮਨੀ ਲਾਂਡਰਿੰਗ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਉਸਦੇ ਘਰ ਵਿੱਚੋਂ 52 ਮਿਲੀਅਨ ਪੌਂਡ (68 ਮਿਲੀਅਨ ਡਾਲਰ) ਦੀ ਭਾਰੀ ਰਕਮ ਮਿਲੀ, ਜੋ ਕਿ ਯੂਕੇ ਦੇ ਇਤਿਹਾਸ ਵਿੱਚ ਇੱਕ ਰਿਕਾਰਡ ਹੈ। ਇਹ ਰਕਮ ਭਾਰਤੀ ਰਕਮ ਦੇ ਮੁਤਾਬਿਕ 206 ਕਰੋੜ 2 ਲੱਖ 50 ਹਜ਼ਾਰ ਰੁਪਏ ਬਣਦੀ ਹੈ।

ਸੂਤਰਾਂ ਮੁਤਾਬਿਕ ਸਕਾਟਲੈਂਡ ਯਾਰਡ ਜਾਂਚ ਕਰ ਰਿਹਾ ਹੈ ਕਿ ਜੈ ਪਟੇਲ ਦੇ ਪਿੱਛੇ ਕੌਣ ਹੈ। ਬ੍ਰਿਟੇਨ ਵਿੱਚ ਜਾਸੂਸਾਂ ਵੱਲੋਂ EncroChat system ਨੂੰ ਤੋੜਨ ਤੋਂ ਬਾਅਦ ਹੁਣ ਤੱਕ ਲਗਭਗ 750 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਇਸਦੇ ਨਾਲ ਹੀ ਬ੍ਰਿਟੇਨ ਵਿੱਚੋਂ ਬੰਦੂਕਾਂ ਅਤੇ ਨਸ਼ੇ ਬਰਾਮਦ ਕੀਤੇ ਗਏ ਹਨ। ਦੋ ਟਨ ਤੋਂ ਵੱਧ ਨਸ਼ੀਲੀਆਂ ਗੋਲੀਆਂ, ਕਈ ਦਰਜਨ ਬੰਦੂਕਾਂ ਅਤੇ 54 ਮਿਲੀਅਨ ਡਾਲਰ ਨਕਦੀ ਜ਼ਬਤ ਕੀਤੀ ਗਈ ਹੈ।

ਐਨਕਰੋਚੈਟ ਇੱਕ ਚੋਟੀ ਦੀ ਗੁਪਤ ਸੰਚਾਰ ਪ੍ਰਣਾਲੀ ਹੈ ਜੋ ਅਪਰਾਧੀਆਂ ਦੁਆਰਾ ਨਸ਼ਿਆਂ ਅਤੇ ਬੰਦੂਕਾਂ ਦੇ ਵਪਾਰ ਲਈ ਵਰਤੀ ਜਾਂਦੀ ਹੈ। ਐਨਕਰੋਚੈਟ ਉੱਤੇ ਦਿੱਤੇ ਸੰਦੇਸ਼ਾਂ ਨੂੰ ਰੋਕਣ ਅਤੇ ਡੀਕੋਡ ਕਰਨ ਤੋਂ ਬਾਅਦ 800 ਤੋਂ ਵੱਧ ਯੂਰਪ-ਵਿਆਪੀ ਗ੍ਰਿਫਤਾਰੀਆਂ ਵਿੱਚ ਵੱਡੇ ਅਪਰਾਧ ਦੇ ਅੰਕੜੇ ਸ਼ਾਮਿਲ ਹਨ।

ਜਾਣਕਾਰੀ ਮੁਤਾਬਿਕ ਬ੍ਰਿਟਿਸ਼ ਇੰਡੀਅਨ ਡਰੱਗ ਕਿੰਗਪਿਨ ਸ਼ਸ਼ੀ ਧਾਰ ਸਾਹਨਨ ਯੂਕੇ ਵਿੱਚ ਸਭ ਤੋਂ ਵੱਡਾ ਭਗੌੜਾ ਹੈ। ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ (NCA), ਜੋ ਸੰਗਠਿਤ ਅਪਰਾਧ ਵਿਰੁੱਧ ਅਗਵਾਈ ਕਰਦੀ ਹੈ, ਸਾਹਨਨ ਦੇ ਗਰੋਹ ਨੂੰ ਯੂਰਪ ਵਿੱਚ ਹੈਰੋਇਨ ਦੀ ਤਸਕਰੀ ਦੇ ਸਭ ਤੋਂ ਵੱਡੇ ਅਪਰਾਧ ਵਜੋਂ ਦਰਸਾਉਂਦੀ ਹੈ। ਸਾਹਨਨ ਦੇ ਭਾਰਤੀ ਤਸਕਰੀ ਸਮੂਹਾਂ ਨਾਲ ਸਬੰਧਾਂ ਨੇ ਉਸ ਨੂੰ ਯੂਰਪ ਅਤੇ ਬ੍ਰਿਟੇਨ ਵਿੱਚ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਤਸਕਰੀ ਕਰਨ ਵਿੱਚ ਮਦਦ ਕੀਤੀ ਹੈ।

Leave a Reply

Your email address will not be published. Required fields are marked *