Punjab

ਕੈਪਟਨ ਵੱਲੋਂ ਪਾਸ ਕੀਤੇ ਖੇਤੀ ਕਾਨੂੂੰਨਾਂ ਮਗਰੋਂ ਵੀ ਬੀਕੇਯੂ ਉਗਰਾਹਾਂ ਨੇ ਧਰਨੇ ਜਾਰੀ ਰੱਖਣ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਖ਼ਿਲਾਫ ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੇ ਚੁੱਕੇ ਸਖ਼ਤ ਕਦਮ ਨੇ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਲਈ ਨਵੇਂ ਸੋਧ ਬਿਲ ਪਾਸ ਕਰਨ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਨ੍ਹਾਂ ਸੋਧਾਂ ਨੂੰ ਰਾਜਪਾਲ ਤੇ ਰਾਸ਼ਟਰਪਤੀ ਤੋਂ ਮਨਜੂਰੀ ਮਿਲਣ ਤੱਕ ਟੌਲ ਪਲਾਜ਼ਿਆਂ, ਕਾਰਪੋਰੇਟਰਾਂ ਦੇ ਪੈਟਰੋਲ/ ਡੀਜ਼ਲ ਪੰਪਾਂ ਤੇ ਭਾਜਪਾ ਦੇ ਆਗੂਆਂ ਤੇ ਸਮਰਥਕਾਂ ਖਿਲਾਫ਼ ਅਣਮਿਥੇ ਸਮੇਂ ਦੇ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਇਥੇ ਧਰਨੇ ’ਚ ਬੈਠੇ ਹਰਦੀਪ ਕੌਰ ਗਿੱਦਿਆੜਣੀ, ਮਨਜੀਤ ਕੌਰ ਢੀਂਡਸਾ ਨੇ ਖੇਤੀ ਤੇ ਕਿਸਾਨ ਦੀ ਹੋਣੀ ਬਾਰੇ ਗੀਤ ਗਾਏ। ਧਰਨੇ ਨੂੰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ, ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਤੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਨੇ ਵਿਚਾਰ ਰੱਖੇ ਹਨ। ਲਹਿਰਾਗਾਗਾ ’ਚ ਲਹਿਲ ਖੁਰਦ ਦਾ ਰਿਲਾਇੰਸ ਪੈਟਰੋਲ ਪੰਪ ਇੱਕੀਵੇਂ ਦਿਨ ਵੀ ਰਿਹਾ ਬੰਦ ਰਿਹਾ। ਧਰਨਾਕਾਰੀਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ।

ਧਰਨੇ ਨੂੰ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ,ਜ਼ਿਲ੍ਹਾ ਆਗੂ ਬਹਾਲ ਸਿੰਘ ਢੀਂਡਸਾ, ਦਰਸ਼ਨ ਸਿੰਘ ਚੰਗਾਲੀਵਾਲਾ ਅਤੇ ਬਲਾਕ ਦੇ ਆਗੂਆਂ ਲੀਲਾ ਸਿੰਘ ਚੋਟੀਆ, ਬਹਾਦਰ ਸਿੰਘ ਭੁਟਾਲ,ਸੂਬਾ ਸਿੰਘ ਸੰਗਤਪੁਰਾ,ਰਾਮ ਸਿੰਘ ਨੰਗਲਾ, ਕਰਨੈਲ ਸਿੰਘ ਗਨੋਟਾ ਤੇ ਮਾਸਟਰ ਗੁਰਚਰਨ ਸਿੰਘ ਖੋਖਰ, ਹਰਜੀਤ ਸਿੰਘ, ਜਸ਼ਨਦੀਪ ਕੌਰ, ਹਰਜਿੰਦਰ ਸਿੰਘ ਸਮੇਤ ਨੌਜਵਾਨ ਮੁੰਡੇ- ਕੁੜੀਆਂ ਨੇ ਸੰਬਧਨ ਕੀਤਾ ।