Punjab

ਫਾਜ਼ਿਲਕਾ ‘ਚ ਕਿਸਾਨਾਂ ਨੇ ਬੀਜੇਪੀ ਲੀਡਰ ਸ਼ਵੇਤ ਮਲਿਕ ਦਾ ਕੀਤਾ ਘਿਰਾਉ

‘ਦ ਖ਼ਾਲਸ ਬਿਊਰੋ :- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਫ਼ਾਜ਼ਿਲਕਾ ਵਿਖੇ ਕਿਸਾਨਾਂ ਵੱਲੋਂ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਸ਼ਵੇਤ ਮਲਿਕ ਅਬੋਹਰ ਰੋਡ ‘ਤੇ ਇੱਕ ਹੋਟਲ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ।

ਪੰਜਾਬ ਅੰਦਰ ਖੇਤੀ ਬਿੱਲਾਂ ਸਬੰਧੀ ਚੱਲ ਰਹੇ ਸੰਘਰਸ਼ ਕਾਰਨ ਪਹਿਲਾਂ ਹੀ ਭਾਜਪਾ ਆਗੂ ਅਤੇ ਪੁਲਿਸ ਪ੍ਰਸ਼ਾਸਨ  ਪੂਰੀ ਤਰ੍ਹਾਂ ਚੌਕਸ ਸੀ। ਫਿਰੋਜ਼ਪੁਰ ਪੁਲਿਸ ਰੇਂਜ ਦੇ ਖੇਤਰ ਵਿੱਚ ਜਦੋਂ ਸ਼ਵੇਤ ਮਲਿਕ ਦਾਖ਼ਲ ਹੋਏ ਤਾਂ ਹਰੇਕ ਸਬੰਧਿਤ ਥਾਣੇ  ਦੇ ਖੇਤਰ ਵਿੱਚੋਂ ਸ਼ਵੇਤ ਮਲਿਕ ਦੇ ਨਾਲ ਚੱਲ ਰਹੀਆਂ ਐਸਕਾਰਟ ਗੱਡੀਆਂ ਤੋਂ ਇਲਾਵਾ ਹੋਰ ਗਾਰਦ ਵੈਨਾਂ ਚੱਲ ਰਹੀਆਂ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਕਾਲੇ ਕੋਟ ਪਾ ਕੇ ਇਸ ਆਗੂ ਦਾ ਜ਼ੋਰਦਾਰ ਵਿਰੋਧ ਕਰ ਰਹੇ ਸਨ। ਇਸ ਦੌਰਾਨ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਸ਼ਵੇਤ ਮਲਿਕ ਲਈ ਰਸਤਾ ਛੱਡਣ ਲਈ ਮਨਾਇਆ।

Comments are closed.